Site icon TheUnmute.com

Hit And Run Case: ਵਰਲੀ ਇਲਾਕੇ ‘ਚ BMW ਹਿੱਟ ਐਂਡ ਰਨ ਮਾਮਲੇ ‘ਚ ਮੁੱਖ ਮੁਲਜ਼ਮ ਗ੍ਰਿਫਤਾਰ

BMW

ਚੰਡੀਗੜ੍ਹ, 9 ਜੁਲਾਈ 2024: ਵਰਲੀ ਇਲਾਕੇ ‘ਚ BMW ਹਿੱਟ ਐਂਡ ਰਨ ਮਾਮਲੇ ‘ਚ ਪੁਲਿਸ ਨੇ ਮੁੱਖ ਮੁਲਜ਼ਮ ਮਿਹਰ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਹੈ | ਮਿਹਰ ਸ਼ਾਹ ਨੂੰ ਮੁੰਬਈ ਨੇੜੇ ਗ੍ਰਿਫਤਾਰ ਕੀਤਾ ਗਿਆ ਹੈ | ਪੁਲਿਸ ਨੇ ਮਿਹਰ ਸ਼ਾਹ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ 11 ਟੀਮਾਂ ਦਾ ਗਠਨ ਕੀਤਾ ਸੀ | ਪੁਲਿਸ ਨੇ ਮੁਲਜ਼ਮ ਮਿਹਰ ਸ਼ਾਹ ਨੂੰ ਲੱਭਣ ਲਈ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਹੈ ਸੀ।

ਜਿਕਰਯੋਗ ਹੈ ਕਿ ਤੇਜ਼ ਰਫ਼ਤਾਰ BMW ਕਾਰ ਨੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਇਸ ਘਟਨਾ ‘ਚ ਇੱਕ ਬੀਬੀ ਦੀ ਜਾਨ ਚਲੀ ਗਈ ਸੀ | ਘਟਨਾ ਸਮੇਂ BMW ਕਾਰ ਮਿਹਰ ਸ਼ਾਹ (Mihir Shah) ਚਲਾ ਰਿਹਾ ਸੀ ਅਤੇ ਘਟਨਾ ਦੇ ਸਮੇਂ ਮਿਹਰ ਨੇ ਕਥਿਤ ਤੌਰ ‘ਤੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਮੁੱਖ ਮੁਲਜ਼ਮ ਦੇ ਪਿਓ ਰਾਜੇਸ਼ ਸ਼ਾਹ ਅਤੇ ਉਸ ਦੇ ਡਰਾਈਵਰ ਰਾਜਿੰਦਰ ਸਿੰਘ ਬਿਜਾਵਤ ਨੂੰ ਪੁਲਿਸ ਨਾਲ ਸਹਿਯੋਗ ਨਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਸੀ |

Exit mobile version