Site icon TheUnmute.com

Hiroshima Day: ਹੀਰੋਸ਼ੀਮਾ ਤੇ ਨਾਗਾਸਾਕੀ ‘ਚ ਤਬਾਹੀ ਦੀ ਖੌਫ਼ਨਾਕ ਦਾਸਤਾਨ

Hiroshima Day

Hiroshima Day: ਅੱਜ ਦੁਨੀਆ ਦੇ ਕਈਂ ਵੱਡੇ ਅਤੇ ਛੋਟੇ ਦੇਸ਼ਾਂ ਕੋਲ ਪ੍ਰਮਾਣੂ ਹਥਿਆਰਾਂ (nuclear weapons) ਨਾਲ ਲੈਸ ਹਨ | ਇਹ ਦੇਸ਼ ਪਹਿਲਾਂ ਇਸ ਹਥਿਆਰ ਦੀ ਵਰਤੋਂ ਨਹੀਂ ਕਰਕੇ ਸਗੋਂ ਆਪਣੇ ਦੇਸ਼ ਦੀ ਸੁਰੱਖਿਆ ਲਈ ਇਸ ਨੂੰ ਵਿਕਸਿਤ ਕਰਦੇ ਹਨ। ਇਹ ਪ੍ਰਮਾਣੂ ਹਥਿਆਰ ਕਿੰਨੇ ਘਾਤਕ ਹਨ, ਇਸ ਦੀ ਇੱਕ ਉਦਾਹਰਣ ਜਾਪਾਨ ਦੇ ਦੋ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ (Nagasaki) ਹਨ। ਇਨ੍ਹਾਂ ਦੋ ਸ਼ਹਿਰਾਂ ‘ਤੇ 6 ਅਗਸਤ ਅਤੇ 9 ਅਗਸਤ ਨੂੰ ਅਮਰੀਕਾ ਵੱਲੋਂ ਦੋ ਐਟਮ ਬੰ.ਬ ਸੁੱਟੇ ਗਏ ਸਨ।

ਦੁਨੀਆ ਭਰ ‘ਚ ਹਰ ਅੱਜ ਯਾਨੀ ਸਾਲ 6 ਅਗਸਤ, 2021 ਨੂੰ ਦੁਨੀਆ ਭਰ ‘ਚ ਹੀਰੋਸ਼ੀਮਾ ਦਿਹਾੜੇ (Hiroshima Day) ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ਾਂ ‘ਚ ਪ੍ਰਮਾਣੂ ਹਥਿਆਰਾਂ ਦੇ ਘਾਤਕ ਨਤੀਜਿਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਇਨ੍ਹਾਂ ਨਾਲ ਤਬਾਹੀ ਨਾ ਹੋਵੇ ਇਸ ਬਾਰੇ ਦੁਨੀਆਂ ਨੂੰ ਜਾਗਰੂਕ ਕਰਨਾ ਹੈ |

6 ਅਗਸਤ, 1945 ਨੂੰ ਸੰਯੁਕਤ ਰਾਜ ਨੇ ਹੀਰੋਸ਼ੀਮਾ ਸ਼ਹਿਰ ‘ਤੇ ਪਹਿਲਾ ਪਰਮਾਣੂ ਬੰਬ ਸੁੱਟਿਆ, ਜਿਸ ਨਾਲ ਵੱਡੇ ਪੱਧਰ ‘ਤੇ ਆਬਾਦੀ ਤਬਾਹ ਹੋ ਗਈ, ਜਿਨ੍ਹਾਂ ‘ਚੋਂ ਜ਼ਿਆਦਾਤਰ ਨਾਗਰਿਕ ਸਨ। ਤਿੰਨ ਦਿਨ ਬਾਅਦ ਨਾਗਾਸਾਕੀ ਉੱਤੇ ਫਿਰ ਪਰਮਾਣੂ ਬੰ.ਬ ਸੁੱਟਿਆ ਗਿਆ। ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ‘ਚ ‘ਦਿ ਲਿਟਲ ਬੁਆਏ’ (The Little Boy) ਅਤੇ ਦੂਜਾ 9 ਅਗਸਤ ਨੂੰ ਨਾਗਾਸਾਕੀ ‘ਚ ‘ਦਿ ਫੈਟ ਮੈਨ’ (The Fat Man) ਸੁੱਟਿਆ ਗਿਆ |

ਉਸ ਵੇਲੇ ਹੀਰੋਸ਼ੀਮਾ ਨੇ ਪਰਮਾਣੂ ਹਥਿਆਰ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਦੇਖਿਆ ਜਦੋਂ ਇੱਕ ਅਮਰੀਕੀ ਬੀ-29 ਨੇ ਇਸਨੂੰ ਸ਼ਹਿਰ ‘ਤੇ ਸੁੱਟਿਆ। ਅੰਦਾਜ਼ਨ 90,000 ਤੋਂ 140,000 ਜਣਿਆਂ ਦੀ ਤੁਰੰਤ ਮੌਤ ਹੋ ਗਈ, ਜਦੋਂ ਕਿ ਹਜ਼ਾਰਾਂ ਹੋਰ ਪੀੜ੍ਹੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਅਤੇ ਕੁਝ ਅਪਾਹਜ ਹੋ ਗਏ |

ਅਮਰੀਕਾ ਨੇ ਜਾਪਾਨ (Japan) ‘ਤੇ ਪ੍ਰਮਾਣੂ ਹਮਲਾ ਕਿਉਂ ਕੀਤਾ?

ਜਾਪਾਨ ‘ਤੇ ਅਮਰੀਕਾ ਦੇ ਪ੍ਰਮਾਣੂ ਹਮਲੇ ਦੇ ਕਈ ਕਾਰਨ ਦੱਸੇ ਜਾਂਦੇ ਹਨ। ਕੁਝ ਰਿਪੋਰਟਾਂ ਮੁਤਾਬਕ ਅਮਰੀਕਾ ਨੇ 1945 ‘ਚ ਪਰਮਾਣੂ ਪ੍ਰੀਖਣ ਕੀਤਾ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਟਰੂਮੈਨ ਸਨ | ਇਸ ਹਮਲੇ ਪਿੱਛੇ ਇਕ ਕਾਰਨ ਇਹ ਵੀ ਦੱਸਿਆ ਗਿਆ ਕਿ ਅਮਰੀਕਾ ਨੇ ਸੋਵੀਅਤ ਯੂਨੀਅਨ ਨਾਲ ਕੂਟਨੀਤਕ ਸੌਦੇਬਾਜ਼ੀ ਲਈ ਇੱਕ ਮਜ਼ਬੂਤ ​​ਸਥਿਤੀ ਹਾਸਲ ਕਰਨ ਲਈ ਇਹ ਹਮਲਾ ਕੀਤਾ | ਹਾਲਾਂਕਿ, ਪ੍ਰਮਾਣੂ ਹਮਲੇ ਦੇ ਤੁਰੰਤ ਬਾਅਦ, ਜਾਪਾਨ ਨੇ 15 ਅਗਸਤ 1945 ‘ਚ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ।

ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਇਹ ਪਰਮਾਣੂ ਬੰਬ ਡਿੱਗਿਆ, ਜ਼ਮੀਨੀ ਪੱਧਰ ‘ਤੇ 4,000 ਡਿਗਰੀ ਸੈਲਸੀਅਸ ਤੱਕ ਦੀ ਗਰਮੀ ਪੈਦਾ ਹੋ ਗਈ। ਹਮਲੇ ਤੋਂ ਬਾਅਦ, 29 ਕਿਲੋਮੀਟਰ ਦੇ ਖੇਤਰ ‘ਚ ਕਈ ਘੰਟਿਆਂ ਤੱਕ ਕਾਲੀ ਬਾਰਿਸ਼ ਹੋਈ ਅਤੇ ਬਚੇ ਹੋਏ ਲੋਕ ਰੇਡੀਓ ਐਕਟਿਵ ਰੇਡੀਏਸ਼ਨ ਦੇ ਸੰਪਰਕ ‘ਚ ਆ ਕੇ ਬਿਮਾਰੀ ਨਾਲ ਮਰ ਗਏ ਅਤੇ ਕੁਝ ਅਪਾਹਜ ਹੋ ਗਏ।

ਦੂਜਾ ਪਰਮਾਣੂ ਹਮਲਾ 9 ਅਗਸਤ ਨੂੰ ਨਾਗਾਸਾਕੀ ਸ਼ਹਿਰ ‘ਤੇ ਹੋਇਆ ਸੀ ਅਤੇ ਅੰਦਾਜ਼ਾ ਹੈ ਕਿ ਇਸ ਹਮਲੇ ‘ਚ 40 ਹਜ਼ਾਰ ਤੋਂ ਵੱਧ ਜਣੇ ਮਾਰੇ ਗਏ ਸਨ। ਇਸ ਪਰਮਾਣੂ ਹਮਲੇ ਤੋਂ ਬਾਅਦ ਕਨੇਰ (ਓਲੀਏਂਡਰ) ਨਾਮ ਦਾ ਪਹਿਲਾ ਫੁੱਲ ਖਿੜਿਆ। ਇਹ ਫੁੱਲ ਹੀਰੋਸ਼ੀਮਾ ਦਾ ਅਧਿਕਾਰਤ ਫੁੱਲ ਹੈ।

ਹੀਰੋਸ਼ੀਮਾ ਦਿਹਾੜਾ ਦੁਨੀਆ ਨੂੰ ਯਾਦ ਦਿਵਾਉਂਦਾ ਹੈ ਕਿ ਸਾਰੀਆਂ ਜੰਗਾਂ ਭਿਆਨਕ ਹਨ ਅਤੇ ਪ੍ਰਮਾਣੂ ਯੁੱਧ ਹੋਰ ਵੀ ਭਿਆਨਕ ਸਿੱਧ ਹੋ ਸਕਦੇ ਹਨ। ਪੂਰੀ ਦੁਨੀਆ ਦੇ ਸਿਰਫ ਨੌਂ ਦੇਸ਼ਾਂ ਕੋਲ ਇਸ ਸਮੇਂ 13,000 ਤੋਂ ਵੱਧ ਪ੍ਰਮਾਣੂ ਹਥਿਆਰ ਹਨ।

ਦੋਵਾਂ ਪਰਮਾਣੂ ਹਮਲਿਆਂ ‘ਚ ਅਨੁਮਾਨ ਕੁੱਲ 129,000 ਤੋਂ 226,000 ਜਣੇ ਮਾਰੇ ਗਏ ਸਨ। ਰੇਡੀਏਸ਼ਨ , ਜਿਸ ਨੂੰ “ਪਰਮਾਣੂ ਬੰਬ ਦੀ ਬਿਮਾਰੀ” ਵਜੋਂ ਜਾਣਿਆ ਜਾਂਦਾ ਹੈ, ਉਸ ਨੇ ਲੋਕਾਂ ਨੂੰ ਕੈਂਸਰ, ਜਨਮ ਦੇ ਨੁਕਸ, ਗੰਭੀਰ ਮਾਨਸਿਕ ਕਮਜ਼ੋਰੀ, ਹੋਰ ਬਿਮਾਰੀਆਂ ਦੇ ਵਧੇ ਹੋਏ ਜੋਖਮ ‘ਚ ਛੱਡ ਦਿੱਤਾ ਹੈ।

Exit mobile version