ਚੰਡੀਗੜ੍ਹ, 22 ਜੂਨ 2024: ਭਾਰਤੀ ਮੂਲ ਦੇ ਅਰਬਪਤੀ ਅਤੇ ਬਰਤਾਨੀਆਂ ਦੇ ਸਭ ਤੋਂ ਅਮੀਰ ਹਿੰਦੂਜਾ (Hinduja) ਪਰਿਵਾਰ ਮੁੜ ਸੁਰਖੀਆਂ ‘ਚ ਹੈ | ਦਰਅਸਲ, ਅਦਾਲਤ ਨੇ ਹਿੰਦੂਜਾ ਪਰਿਵਾਰ ਨੂੰ ਨੌਕਰਾਂ ਦੇ ਸ਼ੋਸ਼ਣ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਇਸਦੇ ਨਾਲ ਹੀ ਸਵਿਸ ਅਦਾਲਤ ਨੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ 21 ਜੂਨ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਬਰਤਾਨੀਆਂ ਦੇ ਹਿੰਦੂਜਾ ਭਰਾਵਾਂ ਦੇ ਕੁਝ ਮੈਂਬਰਾਂ ਨੂੰ ਸਵਿਟਜ਼ਰਲੈਂਡ ਵਿੱਚ ਉਨ੍ਹਾਂ ਦੇ ਜਿਨੀਵਾ ਵਿਲਾ ਵਿੱਚ ਭਾਰਤੀ ਕਾਮਿਆਂ ਦਾ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਕਰੀਬ ਚਾਰ ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇੱਕ ਸਵਿਟਜ਼ਰਲੈਂਡ ਦੇ ਜੱਜ ਨੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਕਾਮਿਆਂ ਨੂੰ ਨੌਕਰੀ ‘ਤੇ ਰੱਖਣ ਦਾ ਦੋਸ਼ੀ ਪਾਇਆ ਹੈ। ਦੂਜੇ ਪਾਸੇ ਹਿੰਦੂਜਾ
ਪਰਿਵਾਰ ਨੇ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ।
ਹਿੰਦੂਜਾ (Hinduja) ਪਰਿਵਾਰ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਮੇ ਵਿਲਾ ਛੱਡ ਸਕਦੇ ਹਨ ਅਤੇ ਉਨ੍ਹਾਂ ਨੂੰ ਲੋੜੀਂਦੇ ਲਾਭ ਦਿੱਤੇ ਗਏ ਹਨ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਕਰਮਚਾਰੀ “ਉਨ੍ਹਾਂ ਨੂੰ ਬਿਹਤਰ ਜੀਵਨ ਦੀ ਪੇਸ਼ਕਸ਼” ਕਰਨ ਲਈ ਹਿੰਦੂਜਾ ਦੇ ਸ਼ੁਕਰਗੁਜ਼ਾਰ ਰਹੇ ਹਨ | ਹਿੰਦੂਜਾ ਪਰਿਵਾਰ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਇਸ ਫੈਸਲੇ ਤੋਂ “ਹੈਰਾਨ” ਹਨ ਅਤੇ ਉੱਚ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਹਿੰਦੂਜਾ ‘ਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਦੇ ਕਾਮਿਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ। ਇਨ੍ਹਾਂ ਕਾਮਿਆਂ ਨੂੰ ਭਾਰਤ ਤੋਂ ਜਨੇਵਾ ਵਿੱਚ ਪਰਿਵਾਰਕ ਵਿਲਾ ਵਿੱਚ ਘਰੇਲੂ ਸਹਾਇਕ ਵਜੋਂ ਕੰਮ ਕਰਨ ਲਈ ਲਿਆਂਦਾ ਗਿਆ ਸੀ। ਜਿੱਥੇ ਉਨ੍ਹਾਂ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ ਅਤੇ ਮਾਮੂਲੀ ਉਜਰਤ ਦੇ ਬਦਲੇ 17 ਤੋਂ 18 ਘੰਟੇ ਕੰਮ ਕਰਵਾਇਆ ਜਾਂਦਾ ਹੈ ।
ਅਦਾਲਤ ‘ਚ ਦੱਸਿਆ ਗਿਆ ਕਿ ਹਿੰਦੂਜਾ ਪਰਿਵਾਰ ਕਾਮਿਆਂ ਨਾਲੋਂ ਆਪਣੇ ਕੁੱਤਿਆਂ ‘ਤੇ ਜ਼ਿਆਦਾ ਖਰਚ ਕਰਦਾ ਹੈ | ਯਵੇਸ ਬਰਟੋਸਾ ਦੇ ਮੁਤਾਬਕ ਉਨ੍ਹਾਂ ਦੇ ਕੁੱਤੇ ‘ਤੇ ਹਰ ਸਾਲ ਲਗਭਗ 8,584 ਸਵਿਸ ਫ੍ਰੈਂਕ ਕਰੀਬ 8 ਲੱਖ ਰੁਪਏ ਅਤੇ ਕਾਮਿਆਂ 7 ਸਵਿਸ ਫ੍ਰੈਂਕ ਯਾਨੀ 660 ਰੁਪਏ ਪ੍ਰਤੀ ਦਿਨ ਹਿਸਾਬ ਨਾਲ 18 ਘੰਟੇ ਕੰਮ ਅਤੇ ਸਾਰਾ ਹਫਤਾ ਕੰਮ ਕਰਦੇ ਹਨ |
ਜਿਕਰਯੋਗ ਹੈ ਕਿ ਹਿੰਦੂਜਾ ਪਰਿਵਾਰ ਭਾਰਤੀਆਂ ਦੀ ਅਮੀਰਾਂ ਦੀ ਸੂਚੀ ‘ਚ ਸ਼ੁਮਾਰ ਹੈ | ਹਿੰਦੂਜਾ ਪਰਿਵਾਰ ਕੋਲ ਲਗਭਗ 20 ਅਰਬ ਡਾਲਰ ਦੀ ਜਾਇਦਾਦ ਹੈ ਅਤੇ ਲਗਭਗ 38 ਦੇਸ਼ਾਂ ‘ਚ ਕਾਰੋਬਾਰ ਕਰਦਾ ਹੈ | ਹਿੰਦੂਜਾ ਤੇਲ, ਗੈਸ, ਬੈਂਕਿੰਗ ਤੋਂ ਸਿਹਤ ਖੇਤਰ ਤੱਕ ਕਾਰੋਬਾਰ ਕਰਦਾ ਹੈ |