July 7, 2024 5:28 pm
Pathaan

ਹਿੰਦੂ ਜਥੇਬੰਦੀਆਂ ਨੇ ਅੰਮ੍ਰਿਤਸਰ ‘ਚ ‘ਪਠਾਨ’ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਕੀਤੀ ਮੰਗ

ਅੰਮ੍ਰਿਤਸਰ 17 ਦਸੰਬਰ 2022: ਪੂਰੇ ਦੇਸ਼ ‘ਚ ਸ਼ਾਹਰੁਖ ਖਾਨ ਦੀ ਨਵੀਂ ਆ ਰਹੀ ਫਿਲਮ ਪਠਾਣ ਦਾ ਵਿਰੋਧ ਹੋ ਰਿਹਾ ਹੈ ਅਤੇ ਪੰਜਾਬ ਦੇ ਅੰਮ੍ਰਿਤਸਰ ‘ਚ ਹਿੰਦੂ ਸੰਗਠਨਾਂ ਨੇ ਫਿਲਮ ‘ਪਠਾਨ’ (Pathaan) ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼ਨੀਵਾਰ ਨੂੰ ਪੁਲਿਸ ਕਮਿਸ਼ਨਰ ਦਫਤਰ ‘ਚ ਰਾਸ਼ਟਰੀ ਭਗਵਾ ਸੈਨਾ ਦੀ ਤਰਫੋਂ ਮੰਗ ਪੱਤਰ ਸੌਂਪਿਆ ਗਿਆ। ਸੰਗਠਨ ਦੇ ਮੈਂਬਰਾਂ ਦਾ ਦੋਸ਼ ਹੈ ਕਿ ਫਿਲਮ ਦੇ ਗੀਤ ਬੇਸ਼ਰਮ ਰੰਗ ਨੇ ਹਿੰਦੂ ਧਰਮ ਨਾਲ ਜੁੜੇ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ।

ਸ਼ਿਵ ਸੈਨਾ ਰਾਸ਼ਟਰੀ ਭਗਵਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਦੋਸ਼ ਲਗਾਇਆ ਹੈ ਕਿ ਇਸ ਫਿਲਮ ਦਾ ਗੀਤ ਬੇਸ਼ਰਮ ਰੰਗ 12 ਦਸੰਬਰ ਨੂੰ ਰਿਲੀਜ਼ ਹੋਇਆ ਸੀ। ਬੇਸ਼ਰਮ ਰੰਗ ਦੇ ਸਿਰਲੇਖ ਵਾਲੇ ਇਸ ਗੀਤ ਵਿੱਚ ਦੀਪਿਕਾ ਪਾਦੂਕੋਣ ਭਗਵੇਂ ਰੰਗ ਦੀ ਬਿਕਨੀ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵੇਂ ਰੰਗ ਨੂੰ ਬੇਸ਼ਰਮੀ ਦੇ ਰੰਗ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ |

ਪੰਕਜ ਦਾਵੇਸਰ ਨੇ ਦੱਸਿਆ ਕਿ ਫਿਲਮ (Pathaan) ਨੂੰ ਪਬਲੀਸਿਟੀ ਦੇਣ ਲਈ ਇਸ ਗੀਤ ਨੂੰ ‘ਬੇਸ਼ਰਮ’ ਟਾਈਟਲ ਨਾਲ ਰਿਲੀਜ਼ ਕੀਤਾ ਗਿਆ ਸੀ ਤਾਂ ਜੋ ਫਿਲਮ ਵਿਵਾਦਾਂ ‘ਚ ਘਿਰ ਜਾਵੇ ਅਤੇ ਲੋਕਪ੍ਰਿਯ ਹੋ ਸਕੇ। ਪਰ ਫਿਲਮ ਇੰਡਸਟਰੀ ਦੀ ਇਸ ਚਾਲ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ | ਹਿੰਦੂ ਸੰਗਠਨ ਨੇ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਕੋਈ ਥੀਏਟਰ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ। ਜੇਕਰ ਸਰਕਾਰ ਕੁਝ ਨਹੀਂ ਕਰੇਗੀ ਤਾਂ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਵੇਗਾ |