July 7, 2024 7:20 pm
Rakesh Tikait

ਹਿੰਦੂ ਮੁਸਲਿਮ ਤੇ ਜਿਨਾਹ ਦੇ ਮੁੱਦੇ ਬਹੁਤ ਸੁਣਨ ਨੂੰ ਮਿਲਣਗੇ, ਕਿਸਾਨ ਸੁਚੇਤ ਰਹਿਣ: ਰਾਕੇਸ਼ ਟਿਕੈਤ

ਚੰਡੀਗੜ੍ਹ 24 ਜਨਵਰੀ 2022: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਕਿਸਾਨਾਂ ਨੂੰ ਅਹਿਮ ਗੱਲ ਕਹੀ| ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਹਿੰਦੂ-ਮੁਸਲਿਮ ਸਿਆਸਤ ਰਾਹੀਂ ਕਿਸਾਨਾਂ ਦਾ ਧਰੁਵੀਕਰਨ ਕਰਨ ਦੀਆਂ ਕੋਸਿਸਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਕਿਸਾਨ ਵੋਟ ਵਰਗੇ ਅਹਿਮ ਮੁੱਦੇ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਹਨ। ਟਿਕੈਤ ਨੇ ਐਤਵਾਰ ਰਾਤ ਨੂੰ ਇਗਲਾਸ ਖੇਤਰ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਕਿਹਾ, “ਆਉਣ ਵਾਲੇ ਕੁਝ ਹਫ਼ਤਿਆਂ ‘ਚ, ਹਿੰਦੂ ਮੁਸਲਿਮ ਅਤੇ ਜਿਨਾਹ ਦੇ ਮੁੱਦੇ ਬਹੁਤ ਸੁਣਨ ਨੂੰ ਮਿਲਣਗੇ, ਪਰ ਕਿਸਾਨਾਂ ਨੂੰ ਅਜਿਹੇ ਭੰਬਲਭੂਸੇ ਵਾਲੇ ਮੁੱਦਿਆਂ ਬਾਰੇ ਸੁਚੇਤ ਹੋਣਾ ਪਵੇਗਾ।”

ਇਸਦੇ ਨਾਲ ਹੀ ਰਾਕੇਸ਼ ਟਿਕੈਤ (Rakesh Tikait) ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ, “ਵੋਟਾਂ ਦਾ ਧਰੁਵੀਕਰਨ ਕਰਨ ਅਤੇ ਸਵਾਰਥਾਂ ਰਾਹੀਂ ਧਿਆਨ ਹਟਾਉਣ ਲਈ ਹਿੰਦੂ ਮੁਸਲਮਾਨ ਦੇ ਮੁੱਦੇ ਉਠਾਏ ਜਾਣਗੇ। 15 ਮਾਰਚ ਤੱਕ ਹਿੰਦੂ ਮੁਸਲਮਾਨ ਅਤੇ ਜਿਨਾਹ ਉੱਤਰ ਪ੍ਰਦੇਸ਼ ਦੇ ਮਹਿਮਾਨ ਬਣ ਜਾਣਗੇ।” ਇੱਕ ਸਵਾਲ ਦੇ ਜਵਾਬ ਵਿੱਚ ਕਿ ਕਿਸਾਨਾਂ ਦਾ ਚੋਣ ਰੁਝਾਨ ਕੀ ਹੈ, ਟਿਕੈਤ ਨੇ ਕਿਹਾ, “ਜਦੋਂ ਕਿਸਾਨਾਂ ਨੂੰ ਅੱਧੀ ਕੀਮਤ ‘ਤੇ ਆਪਣੀ ਉਪਜ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਤਾਂ ਉਨ੍ਹਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਕਿਸ ਨੂੰ ਵੋਟ ਪਾਉਣੀ ਹੈ, ਕਿਸਾਨ ਆਪਣੇ ਮੁੱਦਿਆਂ ‘ਤੇ ਆਵਾਜ਼ ਦੇ ਸਕਦੇ ਹਨ। ਉਹ ਬਹੁਤ ਹੁਸ਼ਿਆਰ ਹੈ।”