Site icon TheUnmute.com

Himachal Pradesh: ਊਨਾ ‘ਚ ਦੋ ਟਿਫਿਨ ਬੰਬ ਹੋਏ ਬਰਾਮਦ ,ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ

Una

ਚੰਡੀਗੜ੍ਹ 23 ਅਪ੍ਰੈਲ 2022: ਇਸ ਸਮੇ ਦੀ ਵੱਡੀ ਖ਼ਬਰ ਹਿਮਾਚਲ ਪ੍ਰਦੇਸ਼ (Himachal Pradesh) ਤੋਂ ਸਾਹਮਣੇ ਆ ਰਹੀ ਹੈ | ਜਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ (Una district) ਅਧੀਨ ਆਉਂਦੇ ਪਿੰਡ ਸਿੰਗਾਂ ਦੇ ਖੂਹ ਵਿੱਚੋਂ ਦੋ ਟਿਫਿਨ ਬੰਬ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਦੋ ਨੌਜਵਾਨਾਂ ਨੂੰ ਵੀ ਪੁਲਿਸ ਨੇ ਹਿਰਾਸਤ ‘ਚ ਲਿਆ ਹੈ।ਇਹ ਖੂਹ ਪਿੰਡ ਦੇ ਸਰਕਾਰੀ ਸਕੂਲ ਤੋਂ ਮਹਿਜ਼ ਕੁੱਝ ਦੂਰੀ ਤੇ ਹੀ ਸਥਿਤ ਹੈ।

ਸੂਤਰਾਂ ਦੇ ਮੁਤਾਬਕ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਇਹ ਛਾਪੇਮਾਰੀ ਕੀਤੀ ਹੈ। ਇਸ ਪੂਰੇ ਮਾਮਲੇ ਦੀਆਂ ਤਾਰਾਂ ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬੰਬ ਧਮਾਕੇ ਨਾਲ ਜੁੜੀਆਂ ਹੋਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ।ਦੱਸ ਦਈਏ ਕਿ 21 ਮਾਰਚ ਦੀ ਰਾਤ ਨੂੰ ਕਸਬਾ ਨੂਰਪੁਰਬੇਦੀ ‘ਚ ਕਲਮਾਂ ਪੁਲਸ ਚੌਕੀ ਦੀ ਕੰਧ ਦੇ ਨਾਲ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੇ ਲੋਕ ਇਕੱਠਾ ਹੋ ਗਏ ਸਨ। ਉਦੋਂ ਤੋਂ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸੇ ਕੜੀ ਵਿੱਚ ਪੁਲਿਸ ਨੇ ਹਿਮਾਚਲ ਦੇ ਊਨਾ ਵਿੱਚ ਇਹ ਛਾਪੇਮਾਰੀ ਕੀਤੀ ਹੈ। ਹਾਲਾਂਕਿ ਇਸ ਬਾਰੇ ਪੰਜਾਬ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Exit mobile version