3 ਜਨਵਰੀ 2025: ਦੇਸ਼ ਦੇ ਉੱਤਰੀ (northern states of the country) ਰਾਜਾਂ ਵਿੱਚ ਕੜਾਕੇ ਦੀ ਠੰਢ ਦਾ ਪ੍ਰਭਾਵ ਜਾਰੀ ਹੈ। ਹਿਮਾਚਲ ਪ੍ਰਦੇਸ਼ ‘ਚ (snowfall in Himachal Pradesh) ਬਰਫਬਾਰੀ ਤੋਂ ਬਾਅਦ ਸੂਬੇ ਦੇ 5 ਇਲਾਕਿਆਂ ‘ਚ ਤਾਪਮਾਨ (temperatures minus) ਮਾਈਨਸ ਤੱਕ ਪਹੁੰਚ ਗਿਆ ਹੈ।
ਹਿਮਾਚਲ (himachal) ‘ਚ ਤਾਬੋ ਦਾ ਘੱਟੋ-ਘੱਟ ਤਾਪਮਾਨ -14.7 ਡਿਗਰੀ, ਸਾਮਦੋ ਦਾ -9.3 ਡਿਗਰੀ, ਕੁਕੁਮਸਾਈਰੀ ਦਾ -6.9 ਡਿਗਰੀ, ਕਲਪਾ ਦਾ -2 ਅਤੇ ਮਨਾਲੀ (manali) ਦਾ ਘੱਟੋ-ਘੱਟ ਤਾਪਮਾਨ -2.8 ਡਿਗਰੀ ਦਰਜ ਕੀਤਾ ਗਿਆ।
ਠੰਡ ਤੋਂ ਇਲਾਵਾ ਦੇਸ਼ ਦੇ 14 ਸੂਬਿਆਂ ‘ਚ ਸੰਘਣੀ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ (Amritsar airport) ਹਵਾਈ ਅੱਡਾ ਜ਼ੀਰੋ ਵਿਜ਼ੀਬਿਲਟੀ ਕਾਰਨ ਬੰਦ ਕਰ ਦਿੱਤਾ ਗਿਆ। ਇੱਥੇ ਫਲਾਈਟ ਸੰਚਾਲਨ ਬੰਦ ਹੋ ਗਿਆ ਹੈ।
ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਵੀ ਵਿਜ਼ੀਬਿਲਟੀ 50 ਮੀਟਰ ਤੱਕ ਰਿਕਾਰਡ ਕੀਤੀ ਗਈ। ਇਸ ਕਾਰਨ ਸਪਾਈਸ ਜੈੱਟ, ਇੰਡੀਗੋ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ।
ਉੱਤਰ ਪ੍ਰਦੇਸ਼ ਵਿੱਚ ਵੀ 30 ਸ਼ਹਿਰਾਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਆਗਰਾ ਰੇਲਵੇ ਸਟੇਸ਼ਨ ‘ਤੇ ਟਰੇਨਾਂ 7 ਘੰਟੇ ਲੇਟ ਰਹੀਆਂ। ਬੁਲੰਦਸ਼ਹਿਰ ‘ਚ ਵਿਜ਼ੀਬਿਲਟੀ ਘਟ ਕੇ 5 ਮੀਟਰ ਰਹਿ ਗਈ।
ਇਸ ਦੇ ਨਾਲ ਹੀ ਮੱਧ ਪ੍ਰਦੇਸ਼ ‘ਚ ਧੁੰਦ (fog) ਕਾਰਨ ਕਈ ਥਾਵਾਂ ‘ਤੇ 100 ਮੀਟਰ ਦੀ ਦੂਰੀ ਤੱਕ ਵੀ ਦੇਖਣਾ ਮੁਸ਼ਕਿਲ ਹੋ ਰਿਹਾ ਹੈ। ਕੜਾਕੇ ਦੀ ਠੰਢ ਅਤੇ ਧੁੰਦ (fog) ਕਾਰਨ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸਕੂਲ ਬੰਦ ਕਰ ਦਿੱਤੇ ਗਏ। ਪਟਨਾ ਵਿੱਚ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ।
ਪੱਛਮੀ ਗੜਬੜੀ ਕਾਰਨ ਕਸ਼ਮੀਰ ਵਿੱਚ ਬਰਫ਼ਬਾਰੀ ਜਾਰੀ ਰਹੇਗੀ
ਜੰਮੂ-ਕਸ਼ਮੀਰ ਦੇ ਬਾਂਦੀਪੋਰਾ, ਕੁਪਵਾੜਾ, ਬਾਰਾਮੂਲਾ ਅਤੇ ਅਨੰਤਨਾਗ ਦੇ ਕੁਝ ਹਿੱਸਿਆਂ ‘ਚ ਵੀਰਵਾਰ ਨੂੰ ਭਾਰੀ ਬਰਫਬਾਰੀ ਹੋਈ। ਜਦਕਿ ਸ਼੍ਰੀਨਗਰ ਅਤੇ ਗੰਦਰਬਲ ਦੇ ਮੈਦਾਨੀ ਇਲਾਕਿਆਂ ‘ਚ ਹਲਕੀ ਬਰਫਬਾਰੀ ਹੋਈ।
ਗੁਲਮਰਗ, ਸੋਨਮਰਗ, ਪਹਿਲਗਾਮ ਅਤੇ ਜ਼ੋਜਿਲਾ ਵਿੱਚ ਵੀ ਤਾਜ਼ਾ ਬਰਫ਼ਬਾਰੀ (snowfall) ਹੋਈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸ਼ੁੱਕਰਵਾਰ ਨੂੰ ਵੀ ਕੁਝ ਇਲਾਕਿਆਂ ‘ਚ ਬਰਫਬਾਰੀ (snowfall) ਹੋ ਸਕਦੀ ਹੈ। ਜੰਮੂ-ਕਸ਼ਮੀਰ ‘ਚ 4 ਤੋਂ 6 ਜਨਵਰੀ ਦਰਮਿਆਨ ਪੱਛਮੀ ਗੜਬੜ ਹੋ ਸਕਦੀ ਹੈ। ਇਸ ਕਾਰਨ ਬਰਫਬਾਰੀ ਜਾਰੀ ਰਹਿ ਸਕਦੀ ਹੈ।
read more: ਅਟਲ ਸੁਰੰਗ ‘ਚ ਫਸੇ 1000 ਤੋਂ ਵੱਧ ਵਾਹਨ, ਲੱਗਾ ਲੰਬਾ ਜਾਮ