26 ਨਵੰਬਰ 2024: ਹਿਮਾਚਲ ਪ੍ਰਦੇਸ਼(himachal pradesh) ਦੀ 14ਵੀਂ ਵਿਧਾਨ ਸਭਾ ਦਾ ਸੱਤਵਾਂ ਸੈਸ਼ਨ (session) ਦਸੰਬਰ ਦੇ ਤੀਜੇ ਹਫ਼ਤੇ ਤੋਂ ਪ੍ਰਸਤਾਵਿਤ ਹੈ। ਇਹ ਸਰਦ ਰੁੱਤ ਸੈਸ਼ਨ(winter session) ਧਰਮਸ਼ਾਲਾ ਸਥਿਤ ਤਪੋਵਨ ‘ਚ ਹੋਵੇਗਾ। ਪ੍ਰਬੰਧਾਂ ਅਤੇ ਤਿਆਰੀਆਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ (kuldeep singh) ਪਠਾਨੀਆ ਨੇ ਦੱਖਣੀ ਕੋਰੀਆ ਦੇ ਸਿਓਲ ਤੋਂ ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਠਾਨੀਆ ਨੇ ਕਿਹਾ ਕਿ ਵਿਧਾਨ ਸਭਾ ਇੱਕ ਕੈਲੰਡਰ ਸਾਲ ਵਿੱਚ ਤਿੰਨ ਸੈਸ਼ਨਾਂ ਦਾ ਆਯੋਜਨ ਕਰਦੀ ਹੈ, ਇਸ ਲਈ 31 ਦਸੰਬਰ ਤੋਂ ਪਹਿਲਾਂ ਇਜਲਾਸ ਕਰਵਾਉਣਾ ਲਾਜ਼ਮੀ ਹੈ।
ਪਠਾਨੀਆ 26 ਨਵੰਬਰ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਤੋਂ ਨਵੀਂ ਦਿੱਲੀ ਪਹੁੰਚ ਰਹੇ ਹਨ। ਉਹ 4 ਨਵੰਬਰ ਨੂੰ 67ਵੀਂ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਆਸਟ੍ਰੇਲੀਆ ਦੀ ਰਾਜਧਾਨੀ ਸਿਡਨੀ ਲਈ ਰਵਾਨਾ ਹੋਏ। 8 ਨਵੰਬਰ ਤੱਕ ਕਾਨਫਰੰਸ ਵਿੱਚ ਹਾਜ਼ਰ ਰਹੇ ਅਤੇ ਉਸ ਤੋਂ ਬਾਅਦ ਨਿਊਜ਼ੀਲੈਂਡ, ਜਾਪਾਨ ਅਤੇ ਦੱਖਣੀ ਕੋਰੀਆ ਦੇ ਅਧਿਐਨ ਦੌਰੇ ‘ਤੇ ਰਹੇ। ਉਨ੍ਹਾਂ ਦਾ 26 ਨਵੰਬਰ ਨੂੰ ਦੇਰ ਰਾਤ ਤੱਕ ਸ਼ਿਮਲਾ ਪਹੁੰਚਣ ਦਾ ਪ੍ਰੋਗਰਾਮ ਹੈ।