Site icon TheUnmute.com

Himachal News: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਨਾਇਬ ਸੂਬੇਦਾਰ ਸ਼ਹੀਦ

11 ਨਵੰਬਰ 2024: ਜੰਮੂ-ਕਸ਼ਮੀਰ (jammu and kashmir) ਦੇ ਕਿਸ਼ਤਵਾੜ ਜ਼ਿਲੇ ‘ਚ ਭਾਰਤੀ ਫੌਜ (Indian Army) ਅਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ ਹੋਇਆ, ਇਸ ਮੁਕਾਬਲੇ ‘ਚ ਮੰਡੀ (mandi) ਜ਼ਿਲੇ ਦੇ ਨਾਇਬ ਸੂਬੇਦਾਰ ਰਾਕੇਸ਼ ਕੁਮਾਰ (Naib Subeda rakesh kumar) ਸ਼ਹੀਦ ਹੋ ਗਏ ਹਨ। 42 ਸਾਲਾ ਜਵਾਨ ਦੀ ਕੁਰਬਾਨੀ ਦੀ ਖ਼ਬਰ ਮਿਲਦਿਆਂ ਹੀ ਘਰ ਅਤੇ ਪੂਰੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਦੌੜ ਗਈ। ਰਾਕੇਸ਼ ਇੱਕ ਹਫ਼ਤਾ ਪਹਿਲਾਂ ਹੀ ਦੀਵਾਲੀ ਮਨਾ ਕੇ ਡਿਊਟੀ ‘ਤੇ ਵਾਪਸ ਪਰਤਿਆ ਸੀ। ਖ਼ਬਰ ਮਿਲਦੇ ਸਾਰ ਹੀ ਘਰ ਵਿੱਚ ਮੌਜੂਦ ਮਾਂ ਅਤੇ ਪਤਨੀ ਬੇਹੋਸ਼ ਹੋ ਗਈਆਂ। ਪਿੰਡ ਵਿੱਚ ਹਾਹਾਕਾਰ ਮੱਚ ਗਈ। ਵੱਡੀ ਗਿਣਤੀ ‘ਚ ਲੋਕ ਪਹੁੰਚ ਗਏ।

28 ਜਨਵਰੀ 1982 ਨੂੰ ਜਨਮੇ ਰਾਕੇਸ਼ ਕੁਮਾਰ ਨੇ 23 ਸਾਲ ਤੱਕ ਸ਼ਰਧਾ ਅਤੇ ਹਿੰਮਤ ਨਾਲ ਫੌਜ ਵਿੱਚ ਸੇਵਾ ਕੀਤੀ। ਬਰਾਨੋਗ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ। ਰਾਕੇਸ਼ ਕੁਮਾਰ ਆਪਣੇ ਪਿੱਛੇ ਪਤਨੀ ਭਾਨੂ ਪ੍ਰਿਆ, ਮਾਂ ਭਾਟੀ ਦੇਵੀ, 14 ਸਾਲ ਦੀ ਬੇਟੀ ਯਸ਼ਸਵੀ ਅਤੇ 9 ਸਾਲ ਦਾ ਬੇਟਾ ਪ੍ਰਣਵ ਛੱਡ ਗਿਆ ਹੈ। ਉਸ ਦੀ ਕੁਰਬਾਨੀ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਅਤੇ ਨਾ ਸਿਰਫ ਹਿਮਾਚਲ ਪ੍ਰਦੇਸ਼ ਬਲਕਿ ਪੂਰਾ ਦੇਸ਼ ਉਨ੍ਹਾਂ ਦੀ ਬਹਾਦਰੀ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।

ਦੱਸ ਦੇਈਏ ਕਿ ਰਾਕੇਸ਼ ਕੁਮਾਰ ਨੇ 2001 ਦੇ ਵਿੱਚ ਫ਼ੌਜ ਜੁਆਇਨ ਕੀਤੀ ਸੀ, ਉਥੇ ਹੀ ਹਿਮਾਚਲ ਪ੍ਰਦੇਸ਼ ਦੇ CM ਸੁਖਵਿੰਦਰ ਸਿੰਘ ਸੁੱਖੂ ਦੇ ਵਲੋਂ ਵੀ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ|

Exit mobile version