15 ਨਵੰਬਰ 2024: ਹਿਮਾਚਲ ਪ੍ਰਦੇਸ਼ (himachal pradesh) ਕੈਬਨਿਟ ਦੀ ਬੈਠਕ 16 ਨਵੰਬਰ ਨੂੰ ਬੁਲਾਈ ਗਈ ਹੈ। ਇਹ ਬੈਠਕ ਮੁੱਖ ਮੰਤਰੀ (cm) ਦੀ ਪ੍ਰਧਾਨਗੀ ਹੇਠ ਹੋਣ ਵਾਲੀ ਬੈਠਕ ਹੈ| ਦੱਸ ਦੇਈਏ ਕਿ ਇਸ ਬੈਠਕ ਦੇ ਵਿਚ ਹਾਈ ਕੋਰਟ (highcourt) ਵੱਲੋਂ ਸੀਪੀਐਸ ਸਬੰਧੀ ਦਿੱਤੇ ਫੈਸਲੇ ਤੋਂ ਇਲਾਵਾ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਚਰਚ ਕੀਤੀ ਜਾਵੇਗੀ। ਇਸ ‘ਚ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਤਰੀਕ ‘ਤੇ ਵੀ ਫੈਸਲਾ ਲਿਆ ਜਾ ਸਕਦਾ ਹੈ। ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਵੀ ਵਿਭਾਗਾਂ ਅਤੇ ਪ੍ਰੋਗਰਾਮਾਂ (programe) ‘ਚ ਖਾਲੀ ਪਈਆਂ ਅਸਾਮੀਆਂ ਬਾਰੇ ਚਰਚਾ ਹੋਵੇਗੀ।