Site icon TheUnmute.com

ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਨੇ ਦੱਸੀ ਅਸਤੀਫਾ ਦੇਣ ਦੀ ਅਸਲ ਵਜ੍ਹਾ

Vikramaditya Singh

ਚੰਡੀਗੜ੍ਹ, 27 ਫਰਵਰੀ 2024: ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ (Vikramaditya Singh) ਨੇ ਬੁੱਧਵਾਰ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਬੁੱਧਵਾਰ ਨੂੰ ਸੂਬਾ ਵਿਧਾਨ ਸਭਾ ਕੰਪਲੈਕਸ ‘ਚ ਪ੍ਰੈਸ ਕਾਨਫਰੈਂਸ ‘ਚ ਇਹ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਜਨਤਾ ਪ੍ਰਤੀ ਮੇਰੀ ਜਵਾਬਦੇਹੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਾਲ ਦੀਆਂ ਘਟਨਾਵਾਂ ਦੌਰਾਨ ਵਿਧਾਇਕਾਂ ਦੀ ਅਣਦੇਖੀ ਕੀਤੀ ਗਈ ਅਤੇ ਆਵਾਜ਼ ਦਬਾ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਨੀਂਹ ਪੱਥਰ ਰੱਖਣ ਦੇ ਮਾਮਲੇ ਵਿੱਚ ਮੇਰੇ ਵਿਭਾਗ ਦੇ ਅਧਿਕਾਰੀਆਂ ਨੂੰ ਨੋਟਿਸ ਦਿੱਤੇ ਗਏ ਸਨ। ਉਹ ਵੀਰਭੱਦਰ ਸਿੰਘ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੇ ਹਨ । ਪ੍ਰਿਅੰਕਾ ਗਾਂਧੀ ਨੇ ਖੜਗੇ ਨੂੰ ਪਿਛਲੇ ਦੋ ਦਿਨਾਂ ਦੇ ਘਟਨਾਕ੍ਰਮ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਹੁਣ ਆਲਾਕਮਾਨ ਨੇ ਫੈਸਲਾ ਲੈਣਾ ਹੈ।

ਮੰਤਰੀ ਵਿਕਰਮਾਦਿੱਤਿਆ ਸਿੰਘ (Vikramaditya Singh) ਨੇ ਕਿਹਾ, ‘ਅਸੀਂ ਹਮੇਸ਼ਾ ਪਾਰਟੀ ਦਾ ਸਮਰਥਨ ਕੀਤਾ ਹੈ, ਮੈਂ ਅੱਜ ਸਿਰਫ ਇਹ ਕਹਿਣਾ ਚਾਹਾਂਗਾ ਕਿ ਮੌਜੂਦਾ ਸਮੇਂ ‘ਚ ਇਸ ਸਰਕਾਰ ‘ਚ ਬਣੇ ਰਹਿਣਾ ਮੇਰੇ ਲਈ ਠੀਕ ਨਹੀਂ ਹੈ। ਮੈਂ ਫੈਸਲਾ ਕੀਤਾ ਹੈ ਕਿ ਮੈਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਰਿਹਾ ਹਾਂ।

ਇਸਦੇ ਨਾਲ ਹੀ ਕਿਹਾ ਕਿ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਨੂੰ ਬਤੌਰ ਮੰਤਰੀ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਵਿਭਾਗ ਵਿੱਚ ਇਸ ਤਰ੍ਹਾਂ ਦੇ ਸੰਦੇਸ਼ ਭੇਜ ਕੇ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਕਾਰ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਬਣੀ ਹੈ…ਮੈਂ ਕਿਸੇ ਦੇ ਦਬਾਅ ‘ਚ ਨਹੀਂ ਆਉਣ ਵਾਲਾ ਹਾਂ।

Exit mobile version