July 7, 2024 5:19 pm
Hijab controversy

ਹਿਜਾਬ ਵਿਵਾਦ :ਕਰਨਾਟਕਾ ਦੇ CM ਬੋਮਈ ਨੇ ਸ਼ਾਂਤੀ ਬਣਾਏ ਰੱਖ ਦੀ ਕੀਤੀ ਅਪੀਲ

ਚੰਡੀਗੜ੍ਹ 10 ਫਰਵਰੀ 2022: ਕਰਨਾਟਕਾ ‘ਚ ਹਿਜਾਬ ਵਿਵਾਦ ਪੂਰੇ ਸੂਬੇ ‘ਚ ਫੈਲ ਚੁੱਕਾ ਹੈ | ਇਸਦੇ ਚੱਲਦੇ ਵਿਵਾਦ ਵਧਣ ਕਾਰਨ ਰਾਜਧਾਨੀ ਬੈਂਗਲੁਰੂ ‘ਚ ਪੁਲਸ ਨੇ ਦੋ ਹਫ਼ਤਿਆਂ ਲਈ ਵਿਦਿਅਕ ਅਦਾਰਿਆਂ ਨੇੜੇ ਹਰ ਤਰ੍ਹਾਂ ਦੇ ਇਕੱਠ ਅਤੇ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ| ਹਿਜਾਬ ਵਿਵਾਦ ਕਾਰਨ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਸਕੂਲਾਂ ਅਤੇ ਵਿਦਿਆਰਥੀਆਂ ਵਿਚਕਾਰ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਸਕੂਲਾਂ ‘ਚ ਛੁੱਟੀਆਂ ਕੀਤੀਆਂ ਗਈਆਂ ਹਨ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਨਾਲ ਸਕੂਲ ਪਰਿਸਰ ਅਤੇ ਰਾਜ ‘ਚ ਸ਼ਾਂਤੀ ਭੰਗ ਹੋਵੇ। ਕਿਉਂਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ ਅਤੇ ਹਰ ਰੋਜ਼ ਸੁਣਵਾਈ ਚੱਲ ਰਹੀ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ਼ਾਂਤਮਈ ਮਾਹੌਲ ਬਣਾਈਏ ਤਾਂ ਜੋ ਇਨਸਾਫ਼ ਦਿਵਾਇਆ ਜਾ ਸਕੇ।

ਜਿਕਰਯੋਗ ਹੈ ਕਿ ਕਰਨਾਟਕ ‘ਚ ਹਿਜਾਬ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਹੁਣ ਸਕੂਲ-ਕਾਲਜ ਬੰਦ ਹਨ। 3 ਦਿਨ ਦਿੱਤੇ ਗਏ ਹਨ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਰਨਾਟਕ ‘ਚ ਚੱਲ ਰਹੇ ਹਿਜਾਬ ਵਿਵਾਦ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਨੇਤਾ ਅਤੇ ਵਕੀਲ ਕਪਿਲ ਸਿੱਬਲ ਨੇ ਇਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।