ਉਡੁਪੀ

ਹਿਜਾਬ ਵਿਵਾਦ: ਉਡੁਪੀ ਜ਼ਿਲ੍ਹੇ ਦੇ ਡਿਗਰੀ ਕਾਲਜ ‘ਚ 60 ਵਿਦਿਆਰਥਣਾਂ ਨੂੰ ਭੇਜਿਆ ਵਾਪਸ

ਚੰਡੀਗੜ੍ਹ 17 ਫਰਵਰੀ 2022: ਕਰਨਾਟਕ ‘ਚ ਹਿਜਾਬ ਵਿਵਾਦ ਲਗਾਤਾਰ ਵੱਧ ਰਿਹਾ ਹੈ ਜਿਸਨੂੰ ਲੈ ਕੇ ਕਰਨਾਟਕ ਦੇ ਉਡੁਪੀ ਜ਼ਿਲ੍ਹੇ ‘ਚ ਸਰਕਾਰੀ ਜੀ ਸ਼ੰਕਰ ਮੈਮੋਰੀਅਲ ਵੂਮੈਨਜ਼ ਫਸਟ ਕਲਾਸ ਡਿਗਰੀ ਕਾਲਜ ‘ਚ ਪੜ੍ਹ ਰਹੀਆਂ ਲਗਭਗ ਫਾਈਨਲ ਈਅਰ ਦੀਆਂ 60 ਵਿਦਿਆਰਥਣਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਆਪਣਾ ਹਿਜਾਬ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੌਰਾਨ ਮੁਸਲਿਮ ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਨਾਲ ਬਹਿਸ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਡਿਗਰੀ ਕਾਲਜਾਂ ‘ਚ ਕੋਈ ਯੂਨੀਫਾਰਮ ਕੋਡ ਨਹੀਂ ਹੈ, ਪਰ ਅਧਿਕਾਰੀਆਂ ਨੇ ਕਿਹਾ ਕਿ ਕਾਲਜ ਵਿਕਾਸ ਕਮੇਟੀ ਨੇ ਨਿਯਮ ਤੈਅ ਕੀਤੇ ਹਨ ।

ਇਸ ਦੌਰਾਨ ਵਿਦਿਆਰਥਣਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਿਨ੍ਹਾਂ ਸਿਰ ਢੱਕ ਕੇ ਕਲਾਸਾਂ ‘ਚ ਨਹੀਂ ਆਉਣਗੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਹਿਜਾਬ ਅਤੇ ਸਿੱਖਿਆ ਦੋਵੇਂ ਮਹੱਤਵਪੂਰਨ ਹਨ। ਉਹ ਇਹ ਵੀ ਚਾਹੁੰਦੀ ਸੀ ਕਿ ਜੇਕਰ ਸਰਕਾਰ ਡਿਗਰੀ ਕਾਲਜਾਂ ਵਿੱਚ ਯੂਨੀਫਾਰਮ ਕੋਡ ਲਾਗੂ ਕਰਨ ਦਾ ਫੈਸਲਾ ਕਰਦੀ ਹੈ ਤਾਂ ਕਾਲਜ ਕਮੇਟੀ ਇਸ ਨੂੰ ਲਿਖਤੀ ਰੂਪ ‘ਚ ਦੇਵੇ।

Scroll to Top