Site icon TheUnmute.com

ਹਾਈ ਸਪੀਡ ਟਰੇਨ ਵੰਦੇ ਭਾਰਤ ਇਕ ਵਾਰ ਫਿਰ ਪਸ਼ੂ ਨਾਲ ਟਕਰਾਈ, ਟਲਿਆ ਵੱਡਾ ਹਾਦਸਾ

train Vande Bharat

ਚੰਡੀਗੜ੍ਹ 29 ਅਕਤੂਬਰ 2022: ਇੱਕ ਵਾਰ ਫਿਰ ਹਾਈ ਸਪੀਡ ਟਰੇਨ ਵੰਦੇ ਭਾਰਤ (train Vande Bharat) ਦੇ ਜਾਨਵਰ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਜਦੋਂ ਵੰਦੇ ਭਾਰਤ ਟਰੇਨ ਗੁਜਰਾਤ ਦੇ ਵਲਸਾਡ ਤੋਂ ਲੰਘ ਰਹੀ ਸੀ ਤਾਂ ਇਕ ਬਲਦ ਨਾਲ ਟਕਰਾ ਗਈ। ਹਾਲਾਂਕਿ ਇਸ ਕਾਰਨ ਕੋਈ ਵੱਡੀ ਘਟਨਾ ਨਹੀਂ ਵਾਪਰੀ ਅਤੇ ਸਾਰੇ ਯਾਤਰੀ ਵੀ ਸੁਰੱਖਿਅਤ ਹਨ। ਘਟਨਾ ਤੋਂ ਬਾਅਦ ਟਰੇਨ ਕੁਝ ਸਮੇਂ ਲਈ ਉਸੇ ਥਾਂ ‘ਤੇ ਰੁਕੀ ਰਹੀ। ਥੋੜ੍ਹੀ ਦੇਰ ਬਾਅਦ ਟਰੇਨ ਨੂੰ ਰਵਾਨਾ ਕਰ ਦਿੱਤਾ ਗਿਆ |

ਗੁਜਰਾਤ ਵਿੱਚ ਵੰਦੇ ਭਾਰਤ (train Vande Bharat)ਇੱਕ ਮਹੀਨੇ ਵਿੱਚ ਤੀਜੀ ਵਾਰ ਕਿਸੇ ਜਾਨਵਰ ਨਾਲ ਟਕਰਾ ਗਈ ਹੈ। ਇਸ ਤੋਂ ਪਹਿਲਾਂ ਇਹ ਤੇਜ਼ ਰਫਤਾਰ ਟਰੇਨ 7 ਅਕਤੂਬਰ 2022 ਨੂੰ ਗਾਂਧੀਨਗਰ ਤੋਂ ਮੁੰਬਈ ਜਾਂਦੇ ਸਮੇਂ ਆਨੰਦ ਸਟੇਸ਼ਨ ‘ਤੇ ਇਕ ਗਾਂ ਨਾਲ ਟਕਰਾ ਗਈ ਸੀ ਅਤੇ ਟਰੇਨ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਸੀ। ਆਨੰਦ ਵਿੱਚ ਇੱਕ ਗਾਂ ਨਾਲ ਟਕਰਾਉਣ ਤੋਂ ਦੋ ਦਿਨ ਪਹਿਲਾਂ ਹੀ ਅਹਿਮਦਾਬਾਦ ਨੇੜੇ ਵਟਵਾ ਵਿੱਚ ਇਹ ਰੇਲਗੱਡੀ ਚਾਰ ਮੱਝਾਂ ਨਾਲ ਟਕਰਾ ਗਈ ਸੀ। ਉਦੋਂ ਵੀ ਟਰੇਨ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਸੀ।

Exit mobile version