Tejaswin Shankar

ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਦਲ ਦਾ ਹਿੱਸਾ ਨਹੀਂ ਹੋਣਗੇ ਹਾਈ ਜੰਪਰ ਤੇਜਸਵਿਨ ਸ਼ੰਕਰ

ਚੰਡੀਗੜ੍ਹ 07 ਜੂਨ 2022: ਹਾਈ ਜੰਪਰ ਤੇਜਸਵਿਨ ਸ਼ੰਕਰ (Tejaswin Shankar)ਨੇ ਚੋਣ ਵਿਚ ਪੱਖਪਾਤ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ਦਾ ਰੁਖ ਕੀਤਾ ਸੀ, ਉਹ ਹੁਣ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਦਲ ਦਾ ਹਿੱਸਾ ਨਹੀਂ ਹੋਵੇਗਾ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਨੇ ਭਾਰਤੀ ਓਲੰਪਿਕ ਸੰਘ (IOA) ਦੀ 400 ਮੀਟਰ ਅਥਲੀਟ ਰਾਜੀਵ ਅਰੋਕਿਆ ਦੀ ਜਗ੍ਹਾ ਤੇਜਸਵਿਨ ਨੂੰ ਸ਼ਾਮਲ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ।

ਆਯੋਜਨ ਕਮੇਟੀ ਨੇ ਆਈਓਏ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਇੱਕੋ ਈਵੈਂਟ ਵਿੱਚ ਬਦਲਾਅ ਸਵੀਕਾਰ ਕੀਤੇ ਜਾ ਸਕਦੇ ਹਨ, ਪਰ ਇੱਕ ਈਵੈਂਟ ਤੋਂ ਦੂਜੇ ਈਵੈਂਟ ਵਿੱਚ ਅਥਲੀਟਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ। ਅਥਲੈਟਿਕ ਫੈਡਰੇਸ਼ਨ ਨੇ ਦਿੱਲੀ ਹਾਈਕੋਰਟ ਦੇ ਦਖਲ ਤੋਂ ਬਾਅਦ ਆਈਓਏ ਨੂੰ ਰਾਜੀਵ ਦੀ ਥਾਂ ਤੇਜਸਵਿਨ ਨੂੰ 400 ਮੀਟਰ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਸੀ।

Scroll to Top