ਡੇਰਾ ਸਿਰਸਾ ਮੁਖੀ

ਹਾਈਕੋਰਟ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਫਰਲੋ ਖਿਲਾਫ ਦਾਇਰ ਪਟੀਸ਼ਨ ਰੱਦ

ਚੰਡੀਗੜ੍ਹ 07 ਅਪ੍ਰੈਲ 2022: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਵੱਡੀ ਰਾਹਤ ਦਿੱਤੀ ਹੈ | ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ ਫਰਲੋ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਇਸ ਦੌਰਾਨ ਹਾਈਕੋਰਟ ਵੱਲੋਂ ਅੱਜ ਫਰਲ੍ਹੋ ਦੇ ਹੱਕ ’ਚ ਸੁਣਾਇਆ ਗਿਆ । ਡੇਰਾ ਸਿਰਸਾ ਮੁਖੀ ਨੂੰ ਫਰਵਰੀ ਮਹੀਨੇ ਦੌਰਾਨ 21 ਦਿਨ ਦੀ ਫਰਲੋ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ ਜਿੱਥੇ ਉਹ ਵੱਖ ਵੱਖ ਮਾਮਲਿਆਂ ’ਚ ਸਜ਼ਾ ਭੁਗਤ ਰਹੇ ਹਨ। ਡੇਰਾ ਮੁਖੀ ਨੇ ਆਪਣੀ ਫਰਲ੍ਹੋ ਦਾ ਸਮਾਂ ਹਰਿਆਣਾ ਦੇ ਗੁਰੂਗ੍ਰਾਮ ’ਚ ਸਥਿਤ ਨਾਮਚਰਚਾ ਘਰ ’ਚ ਬਿਤਾਇਆ ਸੀ।

ਜਾਣਕਾਰੀ ਅਨੁਸਾਰ ਹਾਈਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਨ੍ਹਾਂ ਮੁਤਾਬਕ ਡੇਰਾ ਮੁਖੀ ਖਤਰਨਾਕ ਅਪਰਾਧੀਆਂ ਦੀ ਸ਼੍ਰੇਣੀ ’ਚ ਨਹੀਂ ਆਉਂਦਾ ਹੈ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਸੀ ਕਿ ਡੇਰਾ ਮੁਖੀ ਹਾਰਡ ਕੋਰ ਕ੍ਰਿਮੀਨਲ ਹੈ ਇਸ ਲਈ ਉਸ ਨੂੂੰ ਫਰਲ੍ਹੋ ਨਹੀਂ ਦਿੱਤੀ ਜਾਣੀ ਚਾਹੀਦੀ। ਦੱਸਣਯੋਗ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਤੀ ਫਰਲ੍ਹੋ ਨੂੰ ਪਰਮਜੀਤ ਸਿੰਘ ਸਹੌਲੀ ਨਾਮਿਕ ਦੇ ਆਜਾਦ ਉਮੀਦਵਾਰ ਨੇ ਚੁਣੌਤੀ ਦਿੱਤੀ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਇਸ ਮਾਮਲੇ ਸਬੰਧੀ ਬਹਿਸ 25 ਫਰਵਰੀ ਨੂੰ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਜਸਟਿਸ ਰਾਜ ਮੋਹਨ ਸਿੰਘ ਦੀ ਬੈਂਚ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ।

Scroll to Top