Maur Mandi bomb blast

ਵੱਡੀ ਖਬਰ : ਮੌੜ ਮੰਡੀ ਬੰਬ ਧਮਾਕੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਰੀਵਿਊ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ 22 ਫਰਵਰੀ 2022 : 2017 ਵਿੱਚ ਹੋਏ ਮੌੜ ਮੰਡੀ ਬੰਬ ਧਮਾਕੇ (Maur Mandi bomb blast) ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਇਸ ਧਮਾਕੇ ਦੇ ਮਾਮਲੇ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਮੁੜ ਤੋਂ ਕੇਸ ਚੱਲੇਗਾ। ਹਾਈ ਕੋਰਟ ਨੇ ਰੀਵਿਊ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਮੰਡੀ ਬੰਬ ਧਮਾਕੇ (Maur Mandi bomb blast) ਮਾਮਲੇ ਦੀ ਜਾਂਚ ਲਈ ਸਾਈਟ ਬਣਾਈ ਗਈ ਸੀ ਪਰ ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਜ਼ਿਕਰਯੋਗ ਹੈ ਕਿ 2017 ਵਿੱਚ ਚੋਣਾਂ ਤੋਂ 4 ਦਿਨ ਪਹਿਲਾਂ ਮੌੜ ਮੰਡੀ ਵਿੱਚ ਧਮਾਕਾ ਹੋਇਆ ਸੀ। ਇਹ ਧਮਾਕਾ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਵਿੱਚ ਇੱਕ ਕਾਂਗਰਸੀ ਉਮੀਦਵਾਰ ਦੀ ਜਨਤਕ ਮੀਟਿੰਗ ਦੌਰਾਨ ਹੋਇਆ। ਇਸ ਧਮਾਕੇ ਵਿੱਚ 5 ਨਿਰਦੋਸ਼ਾਂ (ਬੱਚਿਆਂ) ਸਮੇਤ 7 ਲੋਕਾਂ ਦੀ ਜਾਨ ਚਲੀ ਗਈ ਸੀ।

ਜੇਕਰ ਤੁਸੀ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,

 

 

Scroll to Top