July 7, 2024 9:01 pm
Fazlika

ਭਾਰਤ-ਪਾਕਿਸਤਾਨ ਸਰਹੱਦ ਤੋਂ ਕਿਸਾਨ ਦੇ ਖੇਤ ‘ਚੋਂ 19 ਕਰੋੜ ਦੀ ਹੈਰੋਇਨ ਬਰਾਮਦ

ਫਾਜ਼ਿਲਕਾ 06 ਸਤੰਬਰ 2022: ਫਾਜ਼ਿਲਕਾ (Fazlika) ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਤਾਰਬੰਦੀ ਦੇ ਭਾਰਤ ਵਾਲੇ ਪਾਸੇ ਕਿਸਾਨ ਦੇ ਖੇਤ ਵਿਚੋਂ ਕਰੀਬ ਤਿੰਨ ਕਿੱਲੋ 780 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਬੀ ਐੱਸ ਐੱਫ ਵਲੋਂ ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਪੱਧਰ ‘ਤੇ 19 ਕਰੋੜ ਰੁਪਏ ਦੱਸੀ ਜਾ ਰਹੀ ਹੈ | ਪ੍ਰਾਪਤ ਜਾਣਕਰੀ ਅਨੁਸਾਰ ਫਾਜ਼ਿਲਕਾ (Fazlika) ਦੇ ਭਾਰਤ-ਪਾਕਿਸਤਾਨ ਸਰਹੱਦ (India-Pakistan border) ‘ਤੇ ਪੈਂਦੀ ਬੀ.ਓ.ਪੀ.ਜੀ ਜੀ.ਬੇਸ ਦੇ ਨੇੜੇ ਖੇਤ ‘ਚੋਂ ਬਰਾਮਦ ਕੀਤੀ ਹੈ | ਇਸਦੇ ਨਾਲ ਹੀ ਬੀ ਐੱਸ ਐੱਫ ਵਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ |