BRO

ਭਾਰਤ-ਚੀਨ ਸਰਹੱਦ ‘ਤੇ ਲੱਗੇ ਮਜ਼ਦੂਰਾਂ ਨੂੰ ਵੋਟਾਂ ਪਾਉਣ ਲਈ ਹੈਲੀਕਾਪਟਰ ਰਾਹੀਂ ਲਿਆਂਦਾ ਜਾਵੇਗਾ

ਚੰਡੀਗੜ੍ਹ 13 ਜਨਵਰੀ 2022: ਭਾਰਤ-ਚੀਨ ਸਰਹੱਦ (Indo-China border) ‘ਤੇ ਬਣ ਰਹੀ ਸੜਕ ਦੇ ਨਿਰਮਾਣ ਕਾਰਜ ‘ਚ ਲੱਗੇ ਮਜ਼ਦੂਰਾਂ ਨੂੰ ਹੈਲੀਕਾਪਟਰ (Helicopter) ਰਾਹੀਂ ਵੋਟਾਂ ਪਾਉਣ ਲਈ ਲਿਆਂਦਾ ਜਾਵੇਗਾ। ਬਾਰਡਰ ਰੋਡ ਆਰਗੇਨਾਈਜੇਸ਼ਨ (BRO) ਨੇ ਭਾਰੀ ਬਰਫ਼ਬਾਰੀ ਕਾਰਨ ਇਹ ਫ਼ੈਸਲਾ ਲਿਆ ਹੈ। ਸਰਹੱਦੀ ਪਿਥੌਰਾਗੜ੍ਹ ਜ਼ਿਲ੍ਹੇ ਦੇ ਮੁਨਸਿਆਰੀ ਵਿਖੇ 3400 ਮੀਟਰ ਦੀ ਉਚਾਈ ‘ਤੇ ਮਿਲਾਮ-ਲਾਸਪਾ ਵਿਖੇ ਭਾਰਤ-ਚੀਨ ਸਰਹੱਦ (Indo-China border) ਨੂੰ ਜੋੜਨ ਵਾਲੀ ਸੜਕ ਦੇ ਨਿਰਮਾਣ ‘ਚ ਵੱਡੀ ਗਿਣਤੀ ‘ਚ ਮਜ਼ਦੂਰ ਲੱਗੇ ਹੋਏ ਹਨ। ਮੁਨਸਿਆਰੀ ਤੋਂ ਕਰੀਬ 54 ਕਿਲੋਮੀਟਰ ਦੂਰ ਲਾਸਪਾ ‘ਚ 6 ਫੁੱਟ ਤੋਂ ਜ਼ਿਆਦਾ ਬਰਫ ਪਈ ਹੈ।

ਵੋਟਾਂ ਪੈਣ ਦੀ ਤਰੀਕ ਤੱਕ ਵੀ ਬਰਫ਼ ਨਾਲ ਢੱਕੇ ਰਸਤਿਆਂ ਦੇ ਖੁੱਲ੍ਹਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਸਥਾਨਕ ਮਜ਼ਦੂਰਾਂ ਨੂੰ ਵੋਟਾਂ ਪਾਉਣ ਲਈ ਹੈਲੀਕਾਪਟਰ (Helicopter) ਰਾਹੀਂ ਨੀਵੇਂ ਇਲਾਕਿਆਂ ਵਿੱਚ ਲਿਆਂਦਾ ਜਾਵੇਗਾ। ਹੁਣ ਤੱਕ ਅਜਿਹੇ ਸੈਂਕੜੇ ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਦੂਜੇ ਪਾਸੇ ਉੱਤਰਕਾਸ਼ੀ ਵਿੱਚ BRO ਦੇ ਮੇਜਰ ਵੀਐਸ ਵੀਨੂ ਨੇ ਦੱਸਿਆ ਕਿ ਇੱਥੇ ਕਰੀਬ 3400 ਮਜ਼ਦੂਰ ਕੰਮ ਕਰ ਰਹੇ ਹਨ। ਪਰ ਜ਼ਿਆਦਾਤਰ ਰਸਤੇ ਖੁੱਲ੍ਹੇ ਹਨ। ਇਸ ਲਈ ਵਰਕਰਾਂ ਨੂੰ ਵੋਟਾਂ ਵਾਲੇ ਦਿਨ ਛੁੱਟੀ ਦਿੱਤੀ ਜਾਵੇਗੀ।
ਅਸੀਂ ਵੋਟਿੰਗ ਲਈ ਉੱਚਾਈ ਵਾਲੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਹੈਲੀਕਾਪਟਰ ਦੀ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ ਅਜਿਹੇ 100 ਲੋਕ ਹਨ। ਜੇਕਰ ਭਵਿੱਖ ਵਿੱਚ ਵੀ ਅਜਿਹੇ ਲੋਕ ਆਉਂਦੇ ਹਨ ਤਾਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਾਇਆ ਜਾਵੇਗਾ।

Scroll to Top