ਚੰਡੀਗੜ੍ਹ, 24 ਅਗਸਤ 2024: ਪੁਣੇ ਦੇ ਪੋੜ ਇਲਾਕੇ ‘ਚ ਅੱਜ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਇਕ ਹੈਲੀਕਾਪਟਰ (Helicopter) ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ ਹੈਲੀਕਾਪਟਰ ਦੇ ਪਾਇਲਟ ਸਮੇਤ ਤਿੰਨ ਜਣੇ ਜ਼ਖਮੀ ਹੋ ਗਏ ਹਨ | ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ |
ਹਾਦਸਾਗ੍ਰਸਤ ਹੈਲੀਕਾਪਟਰ AW 139 ਮਾਡਲ ਦੇ ਗਲੋਬਲ ਵੈਕਟਰਾ ਹੈਲੀਕਾਪਟਰ (Helicopter) ਕੰਪਨੀ ਦਾ ਸੀ ਅਤੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਭਾਰੀ ਮੀਂਹ ਪੈਣ ਕਾਰਨ ਤਕਨੀਕੀ ਖਰਾਬੀ ਆਈ ਹੈ | ਜ਼ਖਮੀ ਪਾਇਲਟ ਦੀ ਪਛਾਣ ਕੈਪਟਨ ਆਨੰਦ ਅਤੇ ਤਿੰਨ ਯਾਤਰੀਆਂ ‘ਚ ਧੀਰ ਭਾਟੀਆ, ਅਮਰਦੀਪ ਸਿੰਘ ਅਤੇ ਐਸਪੀ ਰਾਮ ਸ਼ਾਮਲ ਹਨ |