Site icon TheUnmute.com

Helicopter Crash: ਪੁਣੇ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, 3 ਦੀ ਮੌ.ਤ

2 ਅਕਤੂਬਰ 2024: ਮਹਾਰਾਸ਼ਟਰ ਦੇ ਪੁਣੇ ‘ਚ ਬਾਵਧਨ ਨੇੜੇ ਬੁੱਧਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ‘ਚ 3 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਹੈਲੀਕਾਪਟਰ ‘ਚ ਸਿਰਫ਼ ਤਿੰਨ ਲੋਕ ਸਵਾਰ ਸਨ।

 

ਇਹ ਹਾਦਸਾ ਬਾਵਧਨ ਇਲਾਕੇ ਦੇ ਕੇਕੇ ਰਾਓ ਪਹਾੜੀ ਇਲਾਕੇ ਵਿੱਚ ਸਵੇਰੇ 6:30 ਤੋਂ 7 ਵਜੇ ਦਰਮਿਆਨ ਵਾਪਰਿਆ। ਪਹਾੜੀ ਦੇ ਆਲੇ-ਦੁਆਲੇ ਧੁੰਦ ਛਾਈ ਹੋਈ ਸੀ, ਜਿਸ ਕਾਰਨ ਹਾਦਸਾ ਵਾਪਰਨ ਦਾ ਖਦਸ਼ਾ ਹੈ।

 

ਪੁਲਸ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ‘ਚ ਅੱਗ ਲੱਗ ਗਈ। ਇਸ ਕਾਰਨ ਤਿੰਨੋਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹੈਲੀਕਾਪਟਰ ਸਰਕਾਰੀ ਸੀ ਜਾਂ ਨਿੱਜੀ। ਮ੍ਰਿਤਕਾਂ ਦੀ ਵੀ ਪਛਾਣ ਨਹੀਂ ਹੋ ਸਕੀ ਹੈ।

Exit mobile version