Site icon TheUnmute.com

Heavy Snowfall: ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫ਼ਬਾਰੀ, ਅਟਲ ਸੁਰੰਗ ਵੱਲ ਜਾਣ ‘ਤੇ ਲੱਗੀ ਰੋਕ

Heavy Snowfall

ਚੰਡੀਗੜ੍ਹ, 11 ਜਨਵਰੀ 2025: ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ‘ਤੇ ਅੱਜ ਸ਼ਾਮ ਤੋਂ ਹਲਕੀ ਬਰਫ਼ਬਾਰੀ (Heavy Snowfall) ਹੋਈ ਹੈ | ਇਸਦੇ ਨਾਲ ਹੀ ਹਿਮਾਚਲ ਨਾਲ ਲੱਗਦੇ ਸੂਬਿਆਂ ‘ਚ ਠੰਡ ਵੱਧ ਗਈ ਹੈ | ਹਿਮਾਚਲ ਦੇ ਲਾਹੌਲ ਸਪਿਤੀ ਦੇ ਸਿਸੂ, ਰੋਹਤਾਂਗ ਸੁਰੰਗ ਅਤੇ ਕੁੱਲੂ ਦੇ ਸੋਲਾਂਗ ਨਾਲਾ ‘ਚ ਭਾਰੀ ਬਰਫ਼ਬਾਰੀ ਹੋਈ। ਚੰਬਾ ਦੇ ਦੂਰ-ਦੁਰਾਡੇ ਇਲਾਕੇ ਭਰਮੌਰ ‘ਚ ਵੀ ਦੁਪਹਿਰ ਵੇਲੇ ਹਲਕੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ ।

ਖਰਾਬ ਮੌਸਮ ਦੇ ਮੱਦੇਨਜ਼ਰ ਅੱਜ ਕੁੱਲੂ ਤੋਂ ਅਟਲ ਸੁਰੰਗ ਰੋਹਤਾਂਗ ਲਈ ਵਾਹਨ ਨਹੀਂ ਭੇਜੇ ਗਏ। ਦੇਸ਼ ਭਰ ਤੋਂ ਮਨਾਲੀ ਆਉਣ ਵਾਲੇ ਸੈਲਾਨੀਆਂ ਨੂੰ ਸੋਲਾਂਗ ਨਾਲਾ ਤੱਕ ਜਾਣ ਦੀ ਇਜਾਜ਼ਤ ਸੀ। ਸੋਲਾਂਗ ਨਾਲਾ ਵਿਖੇ ਸੈਲਾਨੀਆਂ ਨੇ ਦਿਨ ਭਰ ਪੈਰਾਗਲਾਈਡਿੰਗ, ਸਨੋ ਬਾਈਕਿੰਗ ਅਤੇ ਘੋੜਸਵਾਰੀ ਦਾ ਆਨੰਦ ਮਾਣਿਆ।

ਮੌਸਮ ਵਿਭਾਗ ਮੁਤਾਬਕ ਅੱਜ ਰਾਤ ਵੀ ਉੱਚੇ ਇਲਾਕਿਆਂ ‘ਚ ਬਰਫ਼ਬਾਰੀ (Heavy Snowfall) ਅਤੇ ਹੇਠਲੇ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਕੱਲ੍ਹ ਨੂੰ ਚੰਬਾ, ਕਿਨੌਰ, ਲਾਹੌਲ ਸਪਿਤੀ ਅਤੇ ਕੁੱਲੂ ਜ਼ਿਲ੍ਹੇ ਦੀਆਂ ਉੱਚੀਆਂ ਚੋਟੀਆਂ ‘ਤੇ ਵੀ ਬਰਫ਼ਬਾਰੀ ਹੋ ਸਕਦੀ ਹੈ।

ਸੂਬੇ ਦੇ ਹੋਰ ਇਲਾਕਿਆਂ ‘ਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਅੱਜ ਸਵੇਰ ਤੋਂ ਹੀ ਮੌਸਮ ਖਰਾਬ ਰਿਹਾ। 13 ਜਨਵਰੀ ਤੋਂ ਅਗਲੇ ਤਿੰਨ ਦਿਨਾਂ ਤੱਕ ਮੌਸਮ ਸਾਫ਼ ਰਹੇਗਾ। ਪਿਛਲੇ ਚਾਰ ਦਿਨਾਂ ਤੋਂ ਹਿਮਚਲ ‘ਚ ਸੰਘਣੀ ਧੁੰਦ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਖਾਸ ਕਰਕੇ ਬੱਦੀ, ਮੰਡੀ, ਕਾਂਗੜਾ, ਹਮੀਰਪੁਰ, ਬਿਲਾਸਪੁਰ ਅਤੇ ਊਨਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਪੈ ਰਹੀ ਸੀ।

Read More: Himachal Pradesh: ਬਰਫਬਾਰੀ ਤੋਂ ਬਾਅਦ ਸੂਬੇ ਦੇ 5 ਇਲਾਕਿਆਂ ‘ਚ ਤਾਪਮਾਨ ਪਹੁੰਚਿਆ ਮਾਈਨਸ

Exit mobile version