ਤਮਿਲਨਾਡੁ

ਤਮਿਲਨਾਡੁ ‘ਚ ਭਾਰੀ ਬਾਰਿਸ਼ ਕਾਰਨ 14 ਲੋਕਾਂ ਦੀ ਮੌਤ, ਭੁੱਖ ਪਿਆਸ ਤੋਂ ਬੇਹਾਲ ਲੋਕ

ਚੰਡੀਗੜ੍ਹ, 12 ਨਵੰਬਰ 2021 : ਤਾਮਿਲਨਾਡੂ ‘ਚ ਭਾਰੀ ਮੀਂਹ ਤੋਂ ਬਾਅਦ ਹੁਣ ਬੰਗਾਲ ਦੀ ਖਾੜੀ ‘ਚ ਬਣ ਰਹੇ ਦਬਾਅ ਕਾਰਨ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹੇ ਵੀ ਮੀਂਹ ਦੀ ਲਪੇਟ ‘ਚ ਆ ਗਏ ਹਨ। ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਜ਼ਿਲ੍ਹਿਆਂ ਪ੍ਰਕਾਸ਼ਮ, ਚਿਤੂਰ, ਕਡਪਾ ਅਤੇ ਐਸਪੀਐਸ ਨੇਲੋਰ ਵਿੱਚ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ।

ਤਾਮਿਲਨਾਡੂ ‘ਚ ਤੇਜ਼ ਹਵਾ ਦੇ ਨਾਲ ਮੀਂਹ ਨੇ ਹੜਕੰਪ ਮਚਾ ਦਿੱਤਾ ਹੈ। ਵੀਰਵਾਰ ਨੂੰ ਭਾਰੀ ਮੀਂਹ ਕਾਰਨ 14 ਲੋਕਾਂ ਦੀ ਜਾਨ ਚਲੀ ਗਈ ਹੈ। ਚੇਨਈ ਹਵਾਈ ਅੱਡੇ ‘ਤੇ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਸੜਕਾਂ ‘ਤੇ ਪਾਣੀ ਭਰ ਜਾਣ ਅਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਵੀ ਠੱਪ ਹੋ ਗਈ ਹੈ। ਮੀਂਹ ਕਾਰਨ 157 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। 1146 ਝੌਂਪੜੀਆਂ ਅਤੇ 237 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਤਾਮਿਲਨਾਡੂ ਮਾਲ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਜਯੰਤ ਨੇ ਦੱਸਿਆ ਕਿ ਰਾਜ ਦੇ ਉੱਤਰ-ਪੱਛਮੀ  ਦਿਸ਼ਾ ਵਿੱਚ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ ਦੇ ਨਾਲ ਮੀਂਹ ਕਾਰਨ ਆਮ ਜਨਜੀਵਨ ਦੇ ਨਾਲ-ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਬਾਰਿਸ਼ ਕਾਰਨ ਚੇਨਈ ਵਿੱਚ 13 ਸਬਵੇਅ ਪਾਣੀ ਵਿੱਚ ਡੁੱਬ ਗਏ ਜਦਕਿ 160 ਤੋਂ ਵੱਧ ਦਰੱਖਤ ਡਿੱਗਣ ਕਾਰਨ ਆਵਾਜਾਈ ਠੱਪ ਰਹੀ।

ਨੁਕਸਾਨ ਦਾ ਜਾਇਜ਼ਾ ਲੈਣ ਲਈ ਕਮੇਟੀ ਦਾ ਗਠਨ

ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਮੀਂਹ ਕਾਰਨ ਹੋਏ ਨੁਕਸਾਨ ਦੀ ਜਾਂਚ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਜਾਂਚ ਦੀ ਅਗਵਾਈ ਸਹਿਕਾਰਤਾ ਮੰਤਰੀ ਆਈ ਪਰਿਆਸਾਮੀ ਕਰਨਗੇ ਅਤੇ ਪੂਰੇ ਵੇਰਵੇ ਮੁੱਖ ਮੰਤਰੀ ਨੂੰ ਸੌਂਪੇ ਜਾਣਗੇ।

ਆਂਧਰਾ ਦੇ ਕਈ ਜ਼ਿਲ੍ਹੇ ਵੀ ਮੀਂਹ ਨਾਲ ਪ੍ਰਭਾਵਿਤ 

ਤਾਮਿਲਨਾਡੂ ‘ਚ ਭਾਰੀ ਮੀਂਹ ਤੋਂ ਬਾਅਦ ਹੁਣ ਬੰਗਾਲ ਦੀ ਖਾੜੀ ‘ਚ ਬਣ ਰਹੇ ਦਬਾਅ ਕਾਰਨ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹੇ ਵੀ ਮੀਂਹ ਦੀ ਲਪੇਟ ‘ਚ ਆ ਗਏ ਹਨ। ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਜ਼ਿਲ੍ਹਿਆਂ ਪ੍ਰਕਾਸ਼ਮ, ਚਿਤੂਰ, ਕਡਪਾ ਅਤੇ ਐਸਪੀਐਸ ਨੇਲੋਰ ਵਿੱਚ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ।

ਰਾਜ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ NDRF ਅਤੇ SDRF ਦੀਆਂ ਟੀਮਾਂ ਤਾਇਨਾਤ ਕੀਤੀਆਂ ਹਨ। ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈੱਡੀ ਨੇ ਸਾਰੇ ਕਲੈਕਟਰਾਂ ਨੂੰ ਰਾਹਤ ਕੈਂਪ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਖਤਰਨਾਕ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਐਮ ਨੇ ਕਿਹਾ ਹੈ ਕਿ ਬਾਰਿਸ਼ ਰਾਜ ਦੇ ਤੱਟੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਮੁਸ਼ਕਲ ਬਣ ਸਕਦੀ ਹੈ।

Scroll to Top