Site icon TheUnmute.com

ਦਿੱਲੀ ‘ਚ ਤੇਜ਼ ਹਵਾਵਾਂ ਦੇ ਨਾਲ ਪਿਆ ਭਾਰੀ ਮੀਂਹ, ਦੇਸ਼ ਦੇ ਕਈ ਇਲਾਕਿਆਂ ‘ਚ ਅਲਰਟ ਜਾਰੀ

Delhi

ਚੰਡੀਗੜ੍ਹ 30 ਮਈ 2022: ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਐਤਵਾਰ ਸ਼ਾਮ ਨੂੰ ਹਲਕੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਸੋਮਵਾਰ ਨੂੰ ਵੀ ਦਿੱਲੀ-ਐੱਨਸੀਆਰ (Delhi-NCR) ਦੇ ਕਈ ਹਿੱਸਿਆਂ ‘ਚ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ। ਪੱਛਮੀ ਦਿੱਲੀ, ਉੱਤਰ-ਪੱਛਮੀ, ਦੱਖਣ, ਦੱਖਣ-ਪੱਛਮੀ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਵਿੱਚ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ।

ਅੱਜ ਯਾਨੀ ਸੋਮਵਾਰ ਦੁਪਹਿਰ ਤੋਂ ਬਾਅਦ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਸੀ। ਮੌਸਮ ਵਿਭਾਗ ਮੁਤਾਬਕ ਹਰਿਆਣਾ ਦੇ ਰੋਹਤਕ, ਭਿਵਾਨੀ, ਚਰਖੀ, ਦਾਦਰੀ, ਮਤਨਹੇਲ, ਝੱਜਰ, ਫਾਰੂਖਨਗਰ, ਕੋਸਲੀ, ਸੋਹਾਣਾ, ਰੇਵਾੜੀ, ਪਲਵਲ, ਬਾਵਲ, ਨੂਹ, ਔਰੰਗਾਬਾਦ ਵਿੱਚ ਮੀਂਹ ਪਿਆ। ਉੱਤਰ ਪ੍ਰਦੇਸ਼ ਦੇ ਸਿਕੰਦਰ ਰਾਓ, ਹਾਥਰਸ ‘ਚ ਵੀ ਹਨੇਰੀ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪਿਆ ਹੈ।

Exit mobile version