Site icon TheUnmute.com

Heat Wave: ਸ੍ਰੀ ਮੁਕਤਸਰ ਸਾਹਿਬ ਦੇ DC ਵੱਲੋਂ ਗਰਮੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦ ਅਪੀਲ

Yoga Day

ਸ੍ਰੀ ਮੁਕਤਸਰ ਸਾਹਿਬ 18 ਜੂਨ 2024: ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਚੱਲ ਰਹੀ ਗਰਮੀ ਦੀ ਲਹਿਰ (Heat Wave) ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਗਰਮੀ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤਣ।

ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਦੱਸਿਆ ਕਿ ਕੌਮੀ ਆਪਦਾ ਪ੍ਰਬੰਧਨ ਅਥਾਰਟੀ ਵੱਲੋਂ ਇਕ ਸੁਚੇਤ ਨਾਂਅ ਦਾ ਪੋਰਟਲ ਚਲਾਇਆ ਗਿਆ ਹੈ, ਜਿਸ ਤੇ ਮੌਸਮ ਜਾਂ ਹੋਰ ਕੁਦਰਤੀ ਆਫਤਾਂ ਸਬੰਧੀ ਚਿਤਾਵਨੀਆਂ, ਅਲਰਟ ਨਾਲੋ ਨਾਲ ਵੇਖੇ ਜਾ ਸਕਦੇ ਹਨ। ਇਸ ਪੋਰਟਲ ਦਾ ਲਿੰਕ ਹੈ https://sachet.ndma.gov.in/ ਇਸਤੋਂ ਬਿਨ੍ਰਾਂ ਸੁਚੇਤ ਨਾਂਅ ਦੀ ਮੋਬਾਇਲ ਐਪ ਵੀ ਹੈ। ਇਸ ਐਪ ਨੂੰ ਵੀ ਹਰੇਕ ਨਾਗਰਿਕ ਨੂੰ ਆਪਣੇ ਮੋਬਾਇਲ ਵਿਚ ਰੱਖਣਾ ਚਾਹੀਦਾ ਹੈ, ਇਹ ਐਪ ਤੁਹਾਨੁੰ ਤੁਹਾਡੇ ਸਥਾਨ ਦੇ ਅਨੁਸਾਰ ਮੌਸਮ ਚਿਤਾਵਨੀਆਂ ਸ਼ੇਅਰ ਕਰਦੀ ਹੈ।

Exit mobile version