Site icon TheUnmute.com

Heat Wave: ਸੁਚੇਤ ਪੋਰਟਲ ਤੇ ਮੋਬਾਇਲ ਐਪ ਤੋਂ ਲਵੋ ਮੌਸਮ ਸਬੰਧੀ ਹਰ ਜਾਣਕਾਰੀ

Heat Wave

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜੂਨ 2024: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਗਰਮੀ ਦੀ ਲਹਿਰ (Heat Wave) ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਗਰਮੀ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤਣ ।

ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਦੱਸਿਆ ਕਿ ਕੌਮੀ ਆਪਦਾ ਪ੍ਰਬੰਧਨ ਅਥਾਰਟੀ ਵੱਲੋਂ ਇਕ ਸੁਚੇਤ ਨਾਂਅ ਦਾ ਪੋਰਟਲ ਚਲਾਇਆ ਗਿਆ ਹੈ। ਜਿਸ ‘ਤੇ ਮੌਸਮ ਜਾਂ ਹੋਰ ਕੁਦਰਤੀ ਆਫਤਾਂ ਸਬੰਧੀ ਚਿਤਾਵਨੀਆਂ, ਅਲਰਟ ਨਾਲੋ-ਨਾਲ ਵੇਖੇ ਜਾ ਸਕਦੇ ਹਨ। ਇਸ ਪੋਰਟਲ ਦਾ ਲਿੰਕ https://sachet.ndma.gov.in/ ਹੈ।

ਇਸ ਤੋਂ ਬਿਨ੍ਹਾਂ ਸਚੇਤ (SACHET) ਨਾਂਅ ਦੀ ਮੋਬਾਇਲ ਐਪ ਵੀ ਹੈ। ਇਸ ਐਪ ਨੂੰ ਵੀ ਹਰੇਕ ਨਾਗਰਿਕ ਨੂੰ ਆਪਣੇ ਮੋਬਾਇਲ ਵਿਚ ਰੱਖਣਾ ਚਾਹੀਦਾ ਹੈ, ਇਹ ਐਪ ਤੁਹਾਨੂੰ ਤੁਹਾਡੇ ਸਥਾਨ ਦੇ ਅਨੁਸਾਰ ਮੌਸਮੀ ਚਿਤਾਵਨੀਆਂਸ਼ੇਅਰ ਕਰਦੀ ਹੈ।

Exit mobile version