ਚੰਡੀਗੜ੍ਹ, 20 ਜਨਵਰੀ, 2024: ਆਸਟ੍ਰੇਲੀਆ (Australia) ‘ਚ ਪੈ ਰਹੀ ਗਰਮੀ ਨਾਲ ਦੇਸ਼ ਵਾਸੀਆਂ ਦਾ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਪਹਿਲਾਂ ਤੋਂ ਹੀ ਗਰਮੀ ਤੋਂ ਬੇਹਾਲ ਆਸਟ੍ਰੇਲੀਆ ਵਾਸੀਆਂ ਲਈ ਫਿਲਹਾਲ ਰਾਹਤ ਦੀ ਖ਼ਬਰ ਮਿਲਦੀ ਨਜ਼ਰ ਨਹੀਂ ਆ ਰਹੀ । ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਕਈ ਇਲਾਕਿਆਂ ਵਿੱਚ ਇਸ ਵੀਕੈਂਡ ‘ਤੇ ਤਾਪਮਾਨ 50 ਡਿਗਰੀ ਸੈਲਸੀਅਸ ਪੁੱਜ ਸਕਦਾ ਹੈ ਤੇ ਇਸ ਲਈ ਆਸਟ੍ਰੇਲੀਆ ਵਾਸੀਆਂ ਨੂੰ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
ਆਸਟ੍ਰੇਲੀਆ (Australia) ਬਿਊਰੋ ਆਫ ਮੈਟਰੀਓਲੋਜੀ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ, ਵੈਸਟਰਨ ਆਸਟ੍ਰੇਲੀਆ ਦਾ ਪੀਲਬਾਰਾ ਇਲਾਕਾ ਤਾਂ ਇਸ ਵਾਰ ਰਿਕਾਰਡਤੋੜ ਤਾਪਮਾਨ ‘ਤੇ ਪੁੱਜ ਸਕਦਾ ਹੈ। ਸ਼ਨੀਵਾਰ ਤੋਂ ਲੈ ਕੇ ਮੰਗਲਵਾਰ ਤੱਕ ਗਰਮੀ ਤੋਂ ਕਿਸੇ ਵੀ ਤਰ੍ਹਾਂ ਰਾਹਤ ਨਹੀਂ ਮਿਲੇਗੀ ਤੇ ਇਸੇ ਲਈ ਰਿਹਾਇਸ਼ੀਆਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਧੁੱਪ ਵਿੱਚ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।