Site icon TheUnmute.com

ਅਦਾਕਾਰਾ ਉਪਾਸਨਾ ਸਿੰਘ ਵਲੋਂ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਕੀਤੇ ਕੇਸ ‘ਤੇ ਸੁਣਵਾਈ ਅੱਜ

Upasana Singh

ਚੰਡੀਗੜ੍ਹ 06 ਅਗਸਤ 2022: ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ (Upasana Singh) ਵਲੋਂ ਮਿਸ ਯੂਨੀਵਰਸ-2021 ਹਰਨਾਜ਼ ਕੌਰ ਸੰਧੂ (Harnaz Kaur Sandhu) ਖ਼ਿਲਾਫ਼ ਕੀਤੇ ਕੇਸ ‘ਤੇ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਵੇਗੀ | ਉਪਾਸਨਾ ਦਾ ਇਲਜ਼ਾਮ ਹੈ ਕਿ ਫਿਲਮ ਬਣਨ ਤੋਂ ਬਾਅਦ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਅਤੇ ਫੋਨ ਚੁੱਕਣਾ ਬੰਦ ਕਰ ਦਿੱਤਾ।

ਇਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਅਤੇ ਫਿਲਮ ਨੂੰ ਵੀ ਕਾਫੀ ਧੱਕਾ ਲੱਗਾ।ਜਿਕਰਯੋਗ ਹੈ ਕਿ ਇਹ ਮਾਮਲਾ ਪੰਜਾਬੀ ਫਿਲਮ ‘ਬਾਈ ਜੀ ਕੁੱਟਣਗੇ’ ਨਾਲ ਸਬੰਧਤ ਹੈ | ਅਦਾਕਾਰਾ ਉਪਾਸਨਾ ਨੇ ਮਾਡਲ ‘ਤੇ ‘ਡਮੇਜਿਜ’ ਕਲੇਮ ਦਾ ਦਾਅਵਾ ਕੀਤਾ ਹੈ। ਫਿਲਹਾਲ ਫਿਲਮ ਦੀ ਰਿਲੀਜ਼ ਟਲ ਗਈ ਸੀ |

Exit mobile version