Site icon TheUnmute.com

ਚੰਡੀਗੜ੍ਹ ਮੇਅਰ ਚੋਣ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ, ਨਿਸ਼ਾਨ ਲੱਗੇ 8 ਵੋਟ ਵੀ ਗਿਣੇ ਜਾਣਗੇ

Chandigarh Mayor

ਚੰਡੀਗੜ੍ਹ, 20 ਫਰਵਰੀ 2024: ਚੰਡੀਗੜ੍ਹ ਮੇਅਰ (Chandigarh Mayor) ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ ਹੋ ਗਈ ਹੈ। ਅਦਾਲਤ ਨੇ 30 ਜਨਵਰੀ ਨੂੰ ਹੋਈ ਵੋਟਿੰਗ ਦੇ ਬੈਲਟ ਪੇਪਰਾਂ ਦੀ ਜਾਂਚ ਕੀਤੀ। ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ‘ਆਪ’ ਉਮੀਦਵਾਰ ਦੇ ਹੱਕ ‘ਚ ਪਈਆਂ ਅੱਠ ਵੋਟਾਂ ‘ਤੇ ਵਾਧੂ ਨਿਸ਼ਾਨ ਸਨ। ਅਦਾਲਤ ਨੇ ਕਿਹਾ ਕਿ ਨਿਸ਼ਾਨਬੱਧ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਜੇਤੂ ਦਾ ਨਾਂ ਐਲਾਨਿਆ ਜਾਵੇਗਾ। ਅਦਾਲਤ ਦੀ ਟਿੱਪਣੀ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਜਸ਼ਨ ਸ਼ੁਰੂ ਹੋ ਗਏ ਹਨ।

ਸੁਣਵਾਈ ਸ਼ੁਰੂ ਹੁੰਦੇ ਹੀ ਸੀਜੇਆਈ ਚੰਦਰਚੂੜ ਨੇ ਕਿਹਾ ਕਿਜੇਕਰ ਨਿਆਂਇਕ ਅਧਿਕਾਰੀ ਆਏ ਹਨ ਤਾਂ ਅਸੀਂ ਚੋਣਾਂ ਵਾਲੇ ਦਿਨ ਨਿਸ਼ਾਨ ਲੱਗੇ 8 ਬੈਲਟ ਪੇਪਰਾਂ ਨੂੰ ਦੇਖਣਾ ਚਾਹੁੰਦੇ ਹਨ । ਇਸ ਤੋਂ ਬਾਅਦ ਨਿਆਂਇਕ ਅਧਿਕਾਰੀ ਨੇ ਬੈਲਟ ਪੇਪਰ ਬੈਂਚ ਨੂੰ ਸੌਂਪ ਦਿੱਤੇ। ਸੀਜੇਆਈ ਡੀਵਾਈ ਚੰਦਰਚੂੜ ਨੇ ਆਪਣੇ ਸਾਥੀਆਂ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਨਾਲ ਚਰਚਾ ਸ਼ੁਰੂ ਕਰ ਦਿੱਤੀ।

ਸੀਜੇਆਈ ਚੰਦਰਚੂੜ ਨੇ ਕਿਹਾ ਕਿ ਅਨਿਲ ਕੁਮਾਰ ਅਤੇ ਮਨੋਜ ਕੁਮਾਰ ਨੇ ਇੱਥੇ 8 ਬੈਲਟ ਪੇਪਰ ਗੈਰ-ਕਾਨੂੰਨੀ ਬਣਾਏ ਗਏ ਸਨ। ਇਨ੍ਹਾਂ ਅੱਠਾਂ ‘ਤੇ ਕੁਲਦੀਪ ਕੁਮਾਰ ਦੀ ਮੋਹਰ ਲੱਗੀ ਹੋਈ ਸੀ। ਰਿਟਰਨਿੰਗ ਅਫਸਰ ਨੇ ਹੇਠਾਂ ਦਸਤਖਤ ਕੀਤੇ ਅਤੇ ਹਰ ਪਾਸੇ ਇਕੋ ਲਾਈਨ ਖਿੱਚ ਦਿੱਤੀ। ਮਸੀਹ ਤੁਸੀਂ ਕਿਹਾ ਸੀ ਕਿ ਤੁਸੀਂ ਜਿੱਥੇ ਵੀ ਲਾਈਨ ਖਿੱਚੀ ਹੈ, ਉਹ ਬੈਲਟ ਖਰਾਬ ਹੋ ਗਏ ਹਨ। ਇਹ ਖ਼ਰਾਬ ਕਿੱਥੇ ਹਨ ?

ਇਸ ਮਾਮਲੇ ਵਿੱਚ ਪਟੀਸ਼ਨਰ ਕੁਲਦੀਪ ਕੁਮਾਰ ਨੇ ਕਿਹਾ ਕਿ ਇਹ ਸਿਰਫ਼ ਇੱਕ ਲਾਈਨ ਹੈ। ਇਹ ਸਿਰਫ਼ ਇੱਕ ਕਲਮ ਲਾਈ ਗਈ ਹੈ। ਇਸ ਨਾਲ ਬੈਲਟ ਅਵੈਧ ਨਹੀਂ ਹੋਏ। ਵੀਡੀਓ ਵਿੱਚ ਰਿਟਰਨਿੰਗ ਅਫ਼ਸਰ ਮਸੀਹ ਬੈਲਟ ਪੇਪਰ ਨੂੰ ਖ਼ਰਾਬ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਚੁੱਪ ਰਿਹਾ ਅਤੇ ਅਦਾਲਤ ਵਿਚ ਆ ਗਿਆ। ਉਨ੍ਹਾਂ ਨੇ ਸੋਚਿਆ ਕਿ ਉਹ ਇਸ ਤੋਂ ਬਚ ਜਾਣਗੇ ਅਤੇ ਸਾਨੂੰ ਸਾਰਿਆਂ ਨੂੰ ਗੁੰਮਰਾਹ ਕਰਦੇ ਰਹੇ।

ਸੁਪਰੀਮ ਕੋਰਟ ਨੇ ਕਿਹਾ ਕਿ ਚੰਡੀਗੜ੍ਹ ਮੇਅਰ (Chandigarh Mayor) ਦੀ ਚੋਣ ਵਿੱਚ ਪਈਆਂ ਵੋਟਾਂ ਦੀ ਮੁੜ ਗਿਣਤੀ ਹੋਣੀ ਚਾਹੀਦੀ ਹੈ। ਸਾਰੇ 8 ਚਿੰਨ੍ਹਿਤ ਬੈਲਟ ਵੈਧ ਮੰਨੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਆਧਾਰ ‘ਤੇ ਵੋਟਾਂ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ।

Exit mobile version