ਚੰਡੀਗੜ੍ਹ, 18 ਜੁਲਾਈ 2024: ਸੁਪਰੀਮ ਕੋਰਟ ‘ਚ ਅੱਜ ਨੀਟ ਯੂਜੀ (NEET UG) ਪੇਪਰ ਮਾਮਲੇ ‘ਚ ਸੰਬੰਧਤ ਪਟੀਸ਼ਨਾਂ ‘ਤੇ ਸੁਣਵਾਈ ਜਾਰੀ ਹੈ | ਇਸ ਦੌਰਾਨ ਬੇਨਿਯਮੀਆਂ ਨਾਲ ਜੁੜੀਆਂ ਲਗਭਗ 40 ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਸੁਣਵਾਈ ਕਰ ਰਹੀ ਹੈ।
ਸੁਣਵਾਈ ਦੌਰਾਨ ਸੀਜੇਆਈ ਨੇ ਮਾਮਲੇ ਦੀ ਮੁੜ ਜਾਂਚ ਇਨਕਾਰ ਕਰ ਦਿੱਤਾ ਹੈ | ਇਸਦੇ ਨਾਲ ਹੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਨੀਟ ਯੂਜੀ ਦੀ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦਾ ਹੁਕਮ ਦਾ ਕੋਈ ਠੋਸ ਅਧਾਰ ਹੋਣਾ ਚਾਹੀਦਾ ਹੈ, ਜਿਸ ‘ਚ ਨੀਟ ਯੂਜੀ ਦੀ ਪ੍ਰੀਖਿਆ ਪ੍ਰਭਾਵਿਤ ਹੋਈ ਹੈ |
ਪਟੀਸ਼ਨਕਰਤਾ ਵਿਦਿਆਰਥੀਆਂ ਦੇ ਵਕੀਲ ਨੇ ਮਾਮਲੇ ਦੀ ਮੁੜ ਜਾਂਚ ਦੀ ਮੰਗ ਕੀਤੀ ਸੀ,ਜਿਸ ‘ਤੇ ਸੀਜੇਆਈ ਨੇ NTA ਤੋਂ ਪੁੱਛਿਆ ਕਿ ਪਟੀਸ਼ਨਕਰਤਾਵਾਂ ‘ਚ ਕਿੰਨੇ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਘੱਟੋ-ਘੱਟ ਕਿੰਨੇ ਅੰਕ ਹਾਸਲ ਕੀਤੇ ਹਨ ?
ਸੀਜੇਆਈ ਨੇ ਕਿਹਾ ਕਿ ‘ਹਾਲਾਂਕਿ ਅਸੀਂ ਪਾਰਦਰਸ਼ਤਾ ਦੀ ਵਕਾਲਤ ਕਰਦੇ ਹਾਂ। ਪਰ ਸੀਬੀਆਈ ਜਾਂਚ ਚੱਲ ਰਹੀ ਹੈ। ਜੇਕਰ ਸੀਬੀਆਈ ਨੇ ਸਾਨੂੰ ਜੋ ਦੱਸਿਆ ਹੈ, ਉਹ ਸਾਹਮਣੇ ਆਉਂਦਾ ਹੈ ਤਾਂ ਇਸ ਦਾ ਅਸਰ ਜਾਂਚ ‘ਤੇ ਪਵੇਗਾ। ਸੀਜੇਆਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਡਿਵੀਜ਼ਨ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੇ ਹਨ |