TheUnmute.com

ਸਿਹਤ ਮੰਤਰੀ ਵਲੋਂ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਦਾ ਦੌਰਾ, ਮਾੜੇ ਪ੍ਰਬੰਧਾਂ ਨੂੰ ਲੈ ਕੇ ਵੀ.ਸੀ ਨੂੰ ਪਾਈ ਝਾੜ

ਚੰਡੀਗੜ੍ਹ 29 ਜੁਲਾਈ 2022: ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਵੱਖ ਵੱਖ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ |ਸਿਹਤ ਮੰਤਰੀ ਵਲੋਂ ਬਠਿੰਡਾ, ਸੰਗਰੂਰ ਅਤੇ ਫ਼ਰੀਦਕੋਟ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ |

ਫ਼ਰੀਦਕੋਟ

ਇਸਦੇ ਨਾਲ ਹੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ | ਇਸ ਦੌਰਾਨ ਜਦੋ ਮੰਤਰੀ ਚਮੜੀ ਵਾਰਡ ਵਿੱਚ ਪਹੁੰਚੇ ਤਾਂ ਵ੍ਹੀਲ ਚੇਅਰ ਅਤੇ ਵਾਰਡ ਦੇ ਗੱਦੇ ਦੀ ਖ਼ਰਾਬ ਹਾਲਤ ਦੇਖ ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੂੰ ਝਾੜ ਪਾਈ | ਮੰਤਰੀ ਨੇ ਡਾ.ਰਾਜ ਬਹਾਦਰ ਨੂੰ ਖ਼ਰਾਬ ਗੱਦੇ ‘ਤੇ ਲੰਮੇ ਪੈਣ ਲਈ ਕਿਹਾ | ਇਸਦੇ ਨਾਲ ਹੀ ਹਸਪਤਾਲ ‘ਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਹਸਪਤਾਲ ਵਿਭਾਗ ਝਾੜ ਪਾਈ |

 

Exit mobile version