ਫਰਮਾਂ ਕੰਪਨੀਆਂ

ਕੋਰੋਨਾ ਦੇ ਮੱਦੇਨਜ਼ਰ ਸਿਹਤ ਮੰਤਰੀ ਮਾਂਡਵੀਆ ਨੇ ਸੂਬਿਆਂ ਨੂੰ ਦਿੱਤੇ ਨਿਰਦੇਸ਼

ਚੰਡੀਗੜ੍ਹ 25 ਜਨਵਰੀ 2022: ਦੇਸ਼ ‘ਚ ਕੋਰੋਨਾ (Corona) ਤੋਂ ਕੁਝ ਰਾਹਤ ਦੀ ਖ਼ਬਰ ਹੈ | ਦੇਸ਼ ‘ਚ ਕੋਰੋਨਾ ਦੇ ਡਿੱਗਦੇ ਗ੍ਰਾਫ ਦੇ ਵਿਚਕਾਰ ਸਿਹਤ ਮੰਤਰੀ ਮਨਸੁਖ ਮਾਂਡਵੀਆ (Mansukh Mandvia) ਨੇ ਮੰਗਲਵਾਰ ਨੂੰ 9 ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਆਨਲਾਈਨ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਕੋਰੋਨਾ ਦੀ ਸਥਿਤੀ ‘ਤੇ ਵਿਚਾਰ ਕੀਤਾ ਅਤੇ ਰਾਜਾਂ ਨੂੰ ਕੋਵਿਡ ਟੈਸਟਿੰਗ ਅਤੇ ਟੀਕਾਕਰਨ ਵਧਾਉਣ ਲਈ ਕਿਹਾ। ਇਸ ਦੌਰਾਨ ਮਨਸੁਖ ਮਾਂਡਵੀਆ (Mansukh Mandvia) ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਰਾਜਾਂ ਨੂੰ ਟੈਸਟਿੰਗ ਅਤੇ ਟੀਕਾਕਰਨ ਦਾ ਡਾਟਾ ਸਮੇਂ ਸਿਰ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਜੋ ਲੋਕ ਘਰੇਲੂ ਇਕਾਂਤਵਾਸ ‘ਚ ਰਹਿ ਰਹੇ ਹਨ, ਉਨ੍ਹਾਂ ਦੀ ਰਾਸ਼ਟਰੀ ਪੱਧਰ ‘ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।

ਤੁਹਾਨੂੰ ਦਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 10 ਦਿਨਾਂ ‘ਚ ਦਿੱਲੀ ਦੀ ਸਕਾਰਾਤਮਕਤਾ ਦਰ ਜਾਂ ਸੰਕਰਮਣ ਦਰ ਵਿੱਚ 20 ਪ੍ਰਤੀਸ਼ਤ ਦੀ ਕਮੀ ਆਈ ਹੈ। ਅੱਜ ਇਹ 10 ਫੀਸਦੀ ਦੇ ਕਰੀਬ ਹੈ, ਜਦੋਂ ਕਿ 15 ਜਨਵਰੀ ਨੂੰ ਇਹ 30 ਫੀਸਦੀ ਸੀ। ਇਹ ਸਭ ਟੀਕਾਕਰਨ ‘ਚ ਤੇਜ਼ੀ ਨਾਲ ਵਾਧੇ ਕਾਰਨ ਸੰਭਵ ਹੋਇਆ ਹੈ। ਅਜਿਹੇ ‘ਚ ਦਿੱਲੀ ‘ਚ ਲਗਾਈਆਂ ਗਈਆਂ ਪਾਬੰਦੀਆਂ ਜਲਦ ਹੀ ਹਟਾ ਦਿੱਤੀਆਂ ਜਾਣਗੀਆਂ।

Scroll to Top