July 1, 2024 12:04 am
ਹਰਪਾਲ ਚੀਮਾ

ਸਿਹਤ ਮੰਤਰੀ ਤੇ ਵੀ.ਸੀ. ਵਿਵਾਦ ਨੂੰ ਲੈ ਕੇ ਹਰਪਾਲ ਚੀਮਾ ਨੇ ਟਵੀਟ ਕਰ ਕਹੀ ਇਹ ਗੱਲ

ਚੰਡੀਗੜ੍ਹ 30 ਜੁਲਾਈ 2022: ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸ ਦੇ ਵੀ.ਸੀ. ਡਾਕਟਰ ਰਾਜ ਬਹਾਦਰ ਨਾਲ ਕੀਤੇ ਦੁਰਵਿਵਹਾਰ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ | ਇਸਦੇ ਨਾਲ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਵੱਖ ਵੱਖ ਮੈਡੀਕਲ ਸੰਸਥਾਵਾਂ ਨੇ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ |

ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰਦਿਆਂ ਲਿਖਿਆ ਕਿ ਸਿਹਤ ਸਹੂਲਤਾਂ ਦੀ ਇਹ ਹਾਲਤ ਉਹਨਾਂ ਪਾਰਟੀਆਂ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜ਼ਾ ਹੈ, ਜਿਹੜੀਆਂ ਅੱਜ ਸਾਡੇ ਉੱਤੇ ਉਂਗਲਾਂ ਚੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਨੂੰ ਜਦੋਂ ਇਹ ਸਭ ਸਹਿਣਾ ਪੈਂਦਾ ਹੈ, ਤਾਂ ਉਦੋ ਇਹ ਸਭ ਕਿਉਂ ਨਹੀ ਬੋਲਦੇ?

Harpal Cheema