Site icon TheUnmute.com

Chandigarh News: ਚੰਡੀਗੜ੍ਹ ‘ਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਹੈਲਥ ਐਡਵਾਈਜ਼ਰੀ ਜਾਰੀ

Chandigarh

ਚੰਡੀਗੜ੍ਹ, 14 ਨਵੰਬਰ 2024: ਚੰਡੀਗੜ੍ਹ (chandigarh) ਦੀ ਹਵਾ ਖਰਾਬ ਤੋਂ ਵੀ ਬੇਹੱਦ ਖਰਾਬ ਸ਼੍ਰੇਣੀ ਦੇ ‘ਚ ਪਹੁੰਚ ਗਈ| ਸ਼ਹਿਰ ਦਾ ਔਸਤ ਪੱਧਰ ਜੋ ਕਈ ਦਿਨਾਂ ਤੋਂ 400 ਤੋਂ ਹੇਠਾਂ ਸੀ, ਬੁੱਧਵਾਰ ਦੁਪਹਿਰ 2 ਵਜੇ ਤੋਂ ਬਾਅਦ 400 ਦੇ ਪੱਧਰ ਨੂੰ ਪਾਰ ਦਰਜ ਕੀਤਾ ਗਿਆ ।

ਇਸਦੇ ਨਾਲ ਹੀ ਰਾਤ 10 ਵਜੇ ਤੋਂ ਬਾਅਦ 500 ਨੂੰ ਪਾਰ ਕਰ ਰਿਹਾ ਸੀ। ਹੁਣ ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਪਿਛਲੇ 5 ਦਿਨਾਂ ਤੋਂ ਸ਼ਹਿਰ ‘ਚ ਪ੍ਰਦੂਸ਼ਣ ਦਾ ਪੱਧਰ 3 ‘ਚੋਂ 2 ਆਬਜ਼ਰਵੇਟਰੀਆਂ ‘ਚ ਬਹੁਤ ਮਾੜੇ ਪੱਧਰ ‘ਤੇ ਦਿਖਾਇਆ ਜਾ ਰਿਹਾ ਹੈ।

ਸ਼ਹਿਰ ਦੀ ਹਵਾ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੋਮਵਾਰ ਦੇ ਮੁਕਾਬਲੇ ਇਕ ਦਿਨ ‘ਚ ਸ਼ਹਿਰ ਦਾ ਔਸਤ ਏਅਰ ਕੁਆਲਿਟੀ ਇੰਡੈਕਸ (Air Quality Index) (ਏਕਿਊਆਈ) 343 ਤੋਂ 29 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵਧ ਕੇ 372 ਹੋ ਗਿਆ।

ਇਸ ਸਥਿਤੀ ਦੇ ਮੱਦੇਨਜ਼ਰ ਹੁਣ ਚੰਡੀਗੜ੍ਹ (Chandigarh) ਪ੍ਰਸ਼ਾਸਨ ਤੋਂ ਵੀ ਗੰਭੀਰ ਯਤਨਾਂ ਦੀ ਲੋੜ ਹੈ। ਪ੍ਰਸ਼ਾਸਨ ਵੱਲੋਂ ਸੜਕਾਂ ’ਤੇ ਪਾਣੀ ਛਿੜਕਣ ਵਰਗੇ ਕੀਤੇ ਪ੍ਰਬੰਧ ਪ੍ਰਦੂਸ਼ਣ ਦੇ ਪੱਧਰ ਦੇ ਮੁਕਾਬਲੇ ਫੇਲ੍ਹ ਸਾਬਤ ਹੋਏ ਹਨ। ਵਿਗੜਦੀ ਸਥਿਤੀ ਦੇ ਮੱਦੇਨਜ਼ਰ ਹੁਣ ਸਿਹਤ ਵਿਭਾਗ ਨੂੰ ਸ਼ਹਿਰ ਦੇ ਲੋਕਾਂ ਲਈ ਸਿਹਤ ਸਬੰਧੀ ਐਡਵਾਈਜ਼ਰੀ ਜਾਰੀ ਕਰਨੀ ਪਈ ਹੈ।

ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘਟਾਉਣ ਲਈ N-95 ਜਾਂ N-99 ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇਕਰ ਤੁਹਾਨੂੰ ਸਾਹ ਲੈਣ ‘ਚ ਮੁਸ਼ਕਿਲ, ਚੱਕਰ ਆਉਣੇ, ਖੰਘ, ਛਾਤੀ ‘ਚ ਬੇਅਰਾਮੀ ਜਾਂ ਦਰਦ ਅਤੇ ਅੱਖਾਂ ‘ਚ ਜਲਣ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।

ਅੱਖਾਂ ਨੂੰ ਨਿਯਮਿਤ ਤੌਰ ‘ਤੇ ਪਾਣੀ ਨਾਲ ਧੋਵੋ ਅਤੇ ਕੋਸੇ ਪਾਣੀ ਨਾਲ ਕੁਰਲੀ ਕਰਦੇ ਰਹੋ।
ਘਰ ਦੇ ਅੰਦਰ ਸਵੀਪ ਕਰਨ ਜਾਂ ਵੈਕਿਊਮ ਕਰਨ ਦੀ ਬਜਾਏ ਗਿੱਲਾ ਪੋਚਾ ਲਗਾਓ ।
ਸਿਗਰਟ, ਬੀੜੀ ਅਤੇ ਸਬੰਧਤ ਤੰਬਾਕੂ ਉਤਪਾਦਾਂ ਦੀ ਵਰਤੋਂ ਨਾ ਕਰੋ।
ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਅਤੇ ਬੰਦ ਥਾਂਵਾਂ ‘ਚ ਅਗਰਵਤੀ ਜਾਂ ਧੂਫ਼ ਸਟਿਕਾਂ ਨੂੰ ਸਾੜੋ।
ਸਵੇਰੇ ਅਤੇ ਦੇਰ ਸ਼ਾਮ ਸੈਰ ਕਰਨ, ਦੌੜਨ, ਜੌਗਿੰਗ ਅਤੇ ਸਰੀਰਕ ਕਸਰਤ ਕਰਨ ਤੋਂ ਪਰਹੇਜ਼ ਕਰੋ।
ਸਵੇਰੇ ਅਤੇ ਦੇਰ ਸ਼ਾਮ ਨੂੰ ਦਰਵਾਜ਼ੇ ਅਤੇ ਖਿੜਕੀਆਂ ਨਾ ਖੋਲ੍ਹੋ।
ਬਾਇਓਮਾਸ ਜਿਵੇਂ ਕਿ ਲੱਕੜ, ਕੋਲਾ, ਪਸ਼ੂਆਂ ਦਾ ਗੋਬਰ, ਮਿੱਟੀ ਦਾ ਤੇਲ ਸਾੜਨ ਤੋਂ ਬਚੋ। ਸਰਦੀਆਂ ‘ਚ ਲੱਕੜ ਅਤੇ ਕੋਲੇ ਨੂੰ ਸਾੜਨ ਤੋਂ ਬਚੋ।

 

Exit mobile version