Site icon TheUnmute.com

Chandigarh: ਚੰਡੀਗੜ੍ਹ ‘ਚ ਮਕਾਨ ਢਾਹੁਣ ਪਹੁੰਚੀ ਟੀਮ ਖਾਲੀ ਹੱਥ ਵਾਪਸ ਪਰਤੀ, ਇਲਾਕਿਆਂ ਵਾਸੀਆਂ ਨੇ ਕੀਤਾ ਵਿਰੋਧ

ਚੰਡੀਗੜ੍ਹ, 11 ਨਵੰਬਰ 2024: ਚੰਡੀਗੜ੍ਹ (Chandigarh) ਦੇ ਫੈਦਾ ਇਲਾਕੇ ‘ਚ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਲਈ ਮਕਾਨ ਨੂੰ ਢਾਹੁਣ ਲਈ ਪਹੁੰਚੇ ਅਧਿਕਾਰੀਆਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ | ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਨੂੰ ਫੈਦਾ ਇਲਾਕੇ ‘ਚ ਮਕਾਨਾਂ ਨੂੰ ਢਾਹੁਣ ਦੀ ਯੋਜਨਾ ਤਹਿਤ ਆਈ ਸੀ |

Read More: MP ਅਨੁਰਾਗ ਠਾਕੁਰ ਦੀ ਅੱਜ ਪੰਜਾਬ ਫੇਰੀ, BJP ਆਗੂਆਂ ਨਾਲ ਕਰਨਗੇ ਬੈਠਕਾਂ

ਇਸ ਦੌਰਾਨ ਇਲਾਕਾ ਨਿਵਾਸੀਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ | ਜਿਸਦੇ ਚੱਲਦੇ ਅਧਿਕਾਰੀਆਂ ਦੀ ਟੀਮ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ |

ਚੰਡੀਗੜ੍ਹ (Chandigarh) ਪ੍ਰਸ਼ਾਸਨ ਦੇ ਇਸ ਫੈਸਲੇ ਖ਼ਿਲਾਫ ਆਮ ਆਦਮੀ ਪਾਰਟੀ ਦੇ ਆਗੂ ਤੇ ਖੇਤਰੀ ਕੌਂਸਲਰ ਜਸਬੀਰ ਸਿੰਘ ਲਾਡੀ ਦੀ ਅਗਵਾਈ ਹੇਠ ਕਈ ਆਗੂਆਂ ਅਤੇ ਇਲਾਕਾ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਜਸਬੀਰ ਲਾਡੀ ਨੇ ਪ੍ਰਸ਼ਾਸਨ ’ਤੇ ਬਿਨਾਂ ਅਗਾਊਂ ਸੂਚਨਾ ਦਿੱਤੇ ਅਜਿਹੀ ਕਾਰਵਾਈ ਕਰਨ ਦਾ ਦੋਸ਼ ਲਾਇਆ ਅਤੇ ਇਸ ਨੂੰ ਲੋਕ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ।

Exit mobile version