Site icon TheUnmute.com

ਕਾਮਨਵੈਲਥ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਪਟਿਆਲਾ ਦੇ ਐਨ.ਆਈ.ਐੱਸ ਵਿਖੇ ਪਹੁੰਚਣ ‘ਤੇ ਭਰਵਾਂ ਸਵਾਗਤ

Commonwealth Games

ਪਟਿਆਲਾ 06 ਅਗਸਤ 2022: ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ (Commonwealth Games) ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਨਾਂ ਚਮਕਾਇਆ ਹੈ | ਬੀਤੇ ਦਿਨੀਂ ਜਿੱਥੇ ਰੈਸਲਰ ਬਜਰੰਗ ਪੂਨੀਆ ਨੇ ਗੋਲਡ ਮੈਡਲ ਜਿੱਤਿਆ, ਉਥੇ ਹੀ ਕਾਫ਼ੀ ਮਹਿਲਾ ਰੈਸਲਰਾਂ ਨੇ ਵੀ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਂਦਿਆਂ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਪਾਏ ਹਨ |

ਇਸ ਮੌਕੇ ਖੇਡਾਂ ਦਾ ਮੱਕਾ ਕਹੇ ਜਾਣ ਵਾਲੇ ਐਨ.ਆਈ.ਐਸ. ਪਟਿਆਲਾ ਵਿਖੇ ਮੈਡਲ ਜਿੱਤ ਕੇ ਪਹੁੰਚੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਦੌਰਾਨ ਐੱਨ.ਆਈ.ਐੱਸ ਦੇ ਪੂਰੇ ਸਟਾਫ ਅਤੇ ਕੋਚਾਂ ਵੱਲੋਂ ਕਾਮਨਵੈਲਥ ਖੇਡਾਂ ਵਿਚ ਮੈਡਲ ਜਿੱਤ ਕੇ ਵਾਪਸ ਆਏ ਇਨ੍ਹਾਂ ਖਿਡਾਰੀਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਉੱਥੇ ਹੀ ਆਤਿਸ਼ਬਾਜ਼ੀ ਕਰਕੇ ਭਰਵਾਂ ਸਵਾਗਤ ਕੀਤਾ ਗਿਆ |

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਿਡਾਰੀਆਂ ਨੇ ਕਾਮਨਵੈਲਥ ਖੇਡਾਂ (Commonwealth Games) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਜਿੱਤਣ ਦਾ ਪੂਰਾ ਕ੍ਰੈਡਿਟ ਆਪਣੇ ਕੋਚ ਸਾਹਿਬਾਨਾਂ ਨੂੰ ਦਿੱਤਾ | ਖਿਡਾਰੀਆਂ ਨੇ ਕਿਹਾ ਕਿ ਪਟਿਆਲਾ ਵਿਖੇ ਐੱਨ.ਆਈ.ਐੱਸ (NIS) ਇਕ ਅਜਿਹੀ ਖੇਡ ਸੰਸਥਾ ਹੈ ਜਿੱਥੇ ਕੋਚਿੰਗ ਲੈ ਕੇ ਬਹੁਤ ਖਿਡਾਰੀਆਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ ਹੁਣ ਕਾਮਨਵੈਲਥ ਖੇਡਾਂ ਵਿੱਚ ਵੀ ਇੱਥੋਂ ਕੋਚਿੰਗ ਲੈ ਕੇ ਗਏ ਖਿਡਾਰੀਆਂ ਨੇ ਦੇਸ਼ ਦੀ ਝੋਲੀ ਵਿੱਚ ਬਹੁਤ ਮੈਡਲ ਪਾਏ ਹਨ ਅਤੇ ਜਿਸ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ |

Exit mobile version