Site icon TheUnmute.com

ICC: ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ ਨੇ ਦੂਜੀ ਬਾਰ ਜਿੱਤਿਆ “ਆਈ.ਸੀ.ਸੀ ਵੁਮੈਨ ਪਲੇਅਰ ਆਫ ਦੀ ਮੰਥ” ਦਾ ਪੁਰਸਕਾਰ

Hayley Matthews

ਚੰਡੀਗੜ੍ਹ 13 ਦਸੰਬਰ 2021: ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ (hayley matthews) ਨੇ ਦੂਜੀ ਬਾਰ “ਆਈ.ਸੀ.ਸੀ ਵੁਮੈਨ ਪਲੇਅਰ ਆਫ ਦੀ ਮੰਥ” (ICC Women’s Player of the Month )ਦਾ ਪੁਰਸਕਾਰ ਜਿੱਤਿਆ ਉਸ ਨੂੰ ਪਹਿਲਾਂ ਜੁਲਾਈ ਵਿਚ ਉਸ ਦੀ ਕਪਤਾਨ ਸਟੈਫਨੀ ਟੇਲਰ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ, ਜੋ ਉਸ ਸਮੇਂ ਦੀ ਜੇਤੂ ਰਹੀ ਸੀ।ਮੈਥਿਊਜ਼ (Mathews) ਨੇ ਇਸ ਦੌਰਾਨ 13.11 ਦੀ ਔਸਤ ਨਾਲ 141 ਦੌੜਾਂ ਬਣਾਈਆਂ ਅਤੇ ਨੌਂ ਵਿਕਟਾਂ ਲਈਆਂ। ਉਸਨੇ ਪਹਿਲੇ ਮੈਚ ਵਿੱਚ 57 ਦੌੜਾਂ ਬਣਾਈਆਂ ਅਤੇ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਦੂਜੇ ਵਿੱਚ 26 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।

ਜਿਊਰੀ ਮੈਂਬਰ ਇਰਫਾਨ ਪਠਾਨ ਨੇ ਹੇਲੀ ਮੈਥਿਊਜ਼ ਬਾਰੇ ਕਿਹਾ, “ਹੇਲੀ ਸਟਾਰ ਸੀ, ਜਿਸ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਪ੍ਰਦਰਸ਼ਨ ਕੀਤਾ। ਉਸ ਦਾ ਹਰਫ਼ਨਮੌਲਾ ਪ੍ਰਦਰਸ਼ਨ ਵੈਸਟਇੰਡੀਜ਼ (West Indies)ਦੀ ਪਾਕਿਸਤਾਨ ਖ਼ਿਲਾਫ਼ ਜਿੱਤ ਦਾ ਇੱਕ ਕਾਰਨ ਸੀ ਅਤੇ ਉਹ ਮਹੀਨੇ ਦੀ ਮਹਿਲਾ ਪਲੇਅਰ ਬਣਨ ਦੀ ਹੱਕਦਾਰ ਹੈ।

Exit mobile version