July 7, 2024 4:37 pm
ਖੁਸ਼ੀ

ਹਰਿਆਣਾ ਦੀ ਖੁਸ਼ੀ ਨੇ ਜਿੱਤਿਆ ਵੀ. ਪੀ. ਆਰ. ਮਿਸ ਇੰਡੀਆ 2022 ਦਾ ਖ਼ਿਤਾਬ

ਚੰਡੀਗੜ੍ਹ 07 ਮਾਰਚ 2022: ਗੁਜਰਾਤ ਦੇ ਅਹਿਮਦਾਬਾਦ ’ਚ ਆਯੋਜਿਤ ਵੀ. ਪੀ. ਆਰ. ਮਿਸ ਇੰਡੀਆ ਦਾ ਖ਼ਿਤਾਬ ਹਰਿਆਣਾ ਦੇ ਸੋਨੀਪਤ ਦੀ 11ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਨੇ ਜਿੱਤਿਆ ਹੈ। ਖੁਸ਼ੀ ਦੇ ਸਨਮਾਨ ‘ਚ ਟੀਡੀਆਈ ਟਸਕਨ ਸਿਟੀ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਰਾਏ ਦੇ ਵਿਧਾਇਕ ਮੋਹਨ ਲਾਲ ਬਡੌਲੀ ਇਸ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਗੁਜਰਾਤ ਦੇ ਅਹਿਮਦਾਬਾਦ ‘ਚ ਹੋਏ ਗ੍ਰੈਂਡ ਫਿਨਾਲੇ ਪ੍ਰੋਗਰਾਮ ਦੇ ਫਾਈਨਲ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 70 ਲੜਕੀਆਂ ਨੇ ਭਾਗ ਲਿਆ। ਇਨ੍ਹਾਂ ’ਚੋਂ ਫਾਈਨਲ ’ਚ ਸਿਰਫ 40 ਪਹੁੰਚੀਆਂ । ਉਨ੍ਹਾਂ ਸਾਰਿਆਂ ਨੂੰ ਮਾਤ ਦਿੰਦੇ ਹੋਏ ਖੁਸ਼ੀ ਵੀ. ਪੀ. ਆਰ. ਮਿਸ ਇੰਡੀਆ ਦਾ ਖ਼ਿਤਾਬ ਜਿੱਤਣ ’ਚ ਸਫਲ ਹੋਈ।

ਇਸ ਦੌਰਾਨ ਵਿਜੇਤਾ ਖੁਸ਼ੀ ਨੇ ਦੱਸਿਆ ਕਿ ਮੁਕਾਬਲਾ ਕਾਫੀ ਸਖ਼ਤ ਸੀ, ਪਹਿਲਾਂ ਤਾਂ ਉਹ ਘਬਰਾ ਗਈ ਸੀ ਪਰ ਬਾਅਦ ‘ਚ ਅੱਗੇ ਵਧੀ ਅਤੇ ਇਸ ਮੁਕਾਬਲੇ ਨੂੰ ਜਿੱਤ ਲਿਆ। ਖੁਸ਼ੀ ਦੇ ਪਿਤਾ ਰਾਜਬੀਰ ਨੇ ਦੱਸਿਆ ਕਿ ਮੇਰੀ ਧੀ ਖੁਸ਼ੀ ਨੇ ਜਿੱਥੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਉੱਥੇ ਹੀ ਨਾਲ ਹੀ ਨਾਲ ਹਰਿਆਣਾ ਦਾ ਨਾਂ ਵੀ ਰੋਸ਼ਨ ਕੀਤਾ ਹੈ।