Site icon TheUnmute.com

ਹਰਿਆਣਾ ਨੂੰ ਛੇਤੀ ਮਿਲੇਗਾ ਆਪਣਾ ਰਾਜ ਗੀਤ, ਮੁੱਖ ਮੰਤਰੀ ਮਨੋਹਰ ਲਾਲ ਨੇ ਸਦਨ ‘ਚ ਰੱਖਿਆ ਪ੍ਰਸਤਾਵ

State Anthem

ਚੰਡੀਗੜ੍ਹ, 15 ਦਸੰਬਰ 2023: ਹਰਿਆਣਾ ਦੇ ਇਤਿਹਾਸ, ਖੁਸ਼ਹਾਲ ਵਿਰਾਸਤ ਅਤੇ ਸਭਿਆਚਾਰ ਨੂੰ ਪਰਿਲਕਸ਼ਿਤ ਕਰਨ ਵਾਲਾ ਆਪਣਾ ਰਾਜ ਗੀਤ (State Anthem) ਜਲਦੀ ਹੀ ਸੂਬੇ ਨੁੰ ਮਿਲੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਦੇ ਪਹਿਲੇ ਦਿਨ ਇਸ ਸਬੰਧ ਵਿਚ ਸਰਕਾਰੀ ਪ੍ਰਸਤਾਵ ਨੂੰ ਸਦਨ ਵਿਚ ਪੇਸ਼ ਕੀਤਾ। ਸਰਕਾਰ ਵੱਲੋਂ ਚੋਣ ਕੀਤੇ 3 ਗੀਤਾਂ ਨੂੰ ਸਦਨ ਵਿਚ ਸੁਣਾਇਆ ਗਿਆ, ਜਿਨ੍ਹਾਂ ‘ਤੇ ਮੈਂਬਰਾਂ ਵੱਲੋਂ ਇਕ ਗੀਤ ਨੂੰ ਚੁਣ ਕੇ ਊਸ ਨੂੰ ਇਕ ਸਾਲ ਲਈ ਰਾਜ ਗੀਤ ਐਲਾਨ ਕੀਤਾ ਜਾਵੇਗਾ।

ਮਨੋਹਰ ਲਾਲ ਨੇ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਕਿ ਹਰਿਆਣਾ ਰਾਜ 1 ਨਵੰਬਰ, 1966 ਨੂੰ ਹੋਂਦ ਵਿਚ ਆਇਆ, ਪਰ ਹਰਿਆਣਾ ਦੀ ਪਵਿੱਤਰ ਧਰਤੀ ਪੂਰਵ-ਵੈਦਿਕ ਸਮੇਂ ਤੋਂ ਹੀ ਗੌਰਵਸ਼ਾਲੀ ਇਤਿਹਾਸ , ਖੁਸ਼ਹਾਲ ਪਰੰਪਰਾਵਾਂ ਅਤੇ ਸਭਿਆਚਾਰਕ ਦਾ ਕੇਂਦਰ ਰਹੀ ਹੈ। ਅੱਜ ਹਰਿਆਣਾ ਸੂਬੇ ਦੀ ਪਹਿਚਾਣ ਭਾਰਤ ਦੇ ਮੋਹਰੀ ਸੂਬਿਆਂ ਵਿਚ ਹੁੰਦੀ ਹੈ। ਹਰਿਆਣਾ ਦੇ ਲੋੋਕਾਂ ਨੇ ਸਦਾ ਦੇਸ਼ ਦੀ ਰੱਖਿਆ ਵਿਚ ਅਨੇਕ ਬਲਿਦਾਨ ਦਿੱਤੇ ਹਨ ਅਤੇ ਰਾਸ਼ਟਰ ਨਿਰਮਾਣ ਵਿਚ ਮਹਤੱਵਪੂਰਨ ਯੋੋਗਦਾਨ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਆਪਣਾ ਰਾਜਚਿੰਨ੍ਹ ਹੈ, ਪਰ ਸੂਬੇ ਦਾ ਕੋੋਈ ਰਾਜਗੀਤ ਨਹੀਂ ਹੈ।, ਜੋ ਇਸ ਦੇ ਇਤਿਹਾਸ ਅਤੇ ਸਭਿਆਚਾਰ ਦਾ ਪ੍ਰਤੀਨਿਧੀਤਵ ਕਰਦਾ ਹੋਵੇ ਅਤੇ ਜਿਸ ਵਿਚ ਇਸ ਦੇ ਲੋੋਕਾਂ ਦੇ ਗੁਣ ਅਤੇ ਯੋਗਦਾਨ ਸਮਾਹਿਤ ਹੋਣ। ਇਕ ਵਾਰ ਅਪਣਾਇਆ ਗਿਆ ਰਾਜ ਗੀਤ (State Anthem) ਸਾਰੇ ਹਰਿਆਣਵੀਆਂ ਨੂੰ ਉਨ੍ਹਾਂ ਦੀ ਜਾਤੀ, ਲਿੰਗ ,ਧਰਮ ਜਾਂ ਆਰਥਕ ਸਥਿਤੀ ਤੋਂ ਇਤਰ, ਉਨ੍ਹਾਂ ਨੂੰ ਇਕ ਨਵੀਂ ਗੌਰਵਪੂਰਣ ਪਹਿਚਾਣ ਪ੍ਰਦਾਨ ਕਰੇਗਾ।

ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਖਬਾਰਾਂ ਵਿਚ ਇਸ਼ਤਿਹਾਰਾਂ ਰਾਹੀਂ ਜਨਤਾ ਤੋਂ ਗੀਤ ਮੰਗੇ ਗਏ ਸਨ। ਇਸ ਦੇ ਜਵਾਬ ਵਿਚ 204 ਏਂਟਰੀਆਂ ਮਿਲੀਆਂ ਜਿਨ੍ਹਾਂ ਵਿੱਚੋਂ 3 ਦਾ ਚੋਣ ਕੀਤਾ ਗਿਆ ਹੈ, ਜਿਨ੍ਹਾਂ ਨੁੰ ਸਦਨ ਦੇ ਸਾਹਮਣੇ ਰਾਜ ਗੀਤ ਵਜੋ ਵਿਚਾਰ ਲਈ ਰੱਖਿਆ ਗਿਆ। ਇੰਨ੍ਹਾਂ ਵਿਕਲਪਾਂ ਦਾ ਚੋਣ ਇਕ ਵਿਸਤਾਰ ਪ੍ਰਕ੍ਰਿਆ ਰਾਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿਚ ਇਕ ਸਾਲ ਦੇ ਸਮੇਂ ਲਈ ਸੂਬਾ ਗੀਤਾ ਵਜੋ ਅਪਣਾਇਆ ਜਾਵੇਗਾ। ਮੈਨੂੰ ਊਮੀਦ ਹੈ ਕਿ ਰਾਜ ਗੀਤ ਰਾਜ ਦੇ ਲੋਕਾਂ, ਜਿਨ੍ਹਾਂ ਦਾ ਅਸੀਂ ਸਾਰੇ ਪ੍ਰਤੀਨਿਧੀਤਵ ਕਰਦੇ ਹਨ, ਦੀ ਸਮੂਇਕ ਇੱਛਾ ਨੂੰ ਅਭਿਵਿਅਕਤ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸਦਨ ਦੇ ਮੈਂਬਰ ਗੀਤਾਂ ਨੂੰ ਪੜ੍ਹ ਕੇ ਅਤੇ ਸੁਣ ਕੇ 19 ਦਸੰਬਰ, 2023 ਨੂੰ ਆਪਣੇ ਵਿਚਾਰ ਪੇਸ਼ ਕਰਨ ਅਤੇ ਜੇਕਰ ਗੀਤ ਦਾ ਕੋਈ ਨਵਾਂ ਪ੍ਰਾਰੂਪ ਵੀ ਦੇਣਾ ਚਾਹੁੰਦੇ ਹਨ ਤਾਂ ਦੇ ਸਕਦੇ ਹਨ।

Exit mobile version