Site icon TheUnmute.com

ਹਰਿਆਣਾ ਪੀ.ਐੱਮ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦੇਣ ਵਾਲਾ ਸੂਬਾ: ਜੇ.ਪੀ ਦਲਾਲ

JP Dalal

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ (JP Dalal) ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਹਰਿਆਣਾ ਸੂਬਾ ਕਿਸਾਨਾਂ ਨੁੰ ਸੱਭ ਤੋਂ ਵੱਧ ਮੁਆਵਜਾ ਦੇਣ ਵਾਲਾ ਸੂਬਾ ਹੈ। ਹਰਿਆਣਾ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਬੀਮਾ ਕੰਪਨੀਆਂ ਘਾਟੇ ਵਿਚ ਚੱਲ ਰਹੀਆਂ ਹਨ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਕੁੱਲ 7967.40 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਗਿਆ ਹੈ।

ਜੇ ਪੀ ਦਲਾਲ (JP Dalal) ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਧਾਇਕ ਅਭੈ ਸਿੰਘ ਯਾਦਵ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਰਬੀ 2022-23 ਵਿਚ ਸਰੋਂ ਦੀ ਫਸਲ ਦੇ ਲਈ ਸਾਰੇ ਕਲੇਮਾਂ ਦੀ ਏਵਜ ਵਿਚ ਮਹੇਂਦਰਗੜ੍ਹ ਦੇ ਸਬੰਧਿਤ ਕਿਸਾਨਾਂ ਨੂੰ 6.75 ਕਰੋੜ ਰੁਪਏ ਦੀ ਰਕਮ ਪੂਰੀ ਤਰ੍ਹਾ ਨਾਲ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧ ਵਿਚ ਜਿਲ੍ਹੇ ਦੇ ਕਿਸੀ ਵੀ ਕਿਸਾਨ ਨੁੰ ਕੋਈ ਕਲੇਮ ਬਕਾਇਆ ਨਹੀਂ ਹੈ।

ਜੇ ਪੀ ਦਲਾਲ ਨੇ ਸਦਨ ਨੁੰ ਇਸ ਗਲ ਨਾਲ ਵੀ ਜਾਣੂੰ ਕਰਵਾਇਆ ਕਿ ਹਰਿਆਣਾ ਵਿਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਤੋਂ ਕੁੱਲ 1943.34 ਕਰੋੜ ਰੁਪਏ ਪ੍ਰੀਮੀਅਮ ਵਜੋਂ ਲਏ ਗਏ ਅਤੇ ਰਾਜ ਦਾ ਹਿੱਸਾ 2575.10 ਕਰੋੜ ਰੁਪਏ ਅਤੇ ਕੇਂਦਰ ਸਰਕਾਰ ਦਾ ਹਿੱਸਾ 2295.42 ਕਰੋੜ ਰੁਪਏ ਹੈ। ਕੁੱਲ ਮਿਲਾ ਕੇ 6813.87 ਕਰੋੜ ਰੁਪਏ ਬੀਮਾ ਕੰਪਨੀਆਂ ਨੁੰ ਦਿੱਤਾ ਗਿਆ ਹੈ, ਜੋ ਕਿ ਕਿਸਾਨਾਂ ਨੁੰ ਕੁੱਲ 7967.40 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਗਿਆ ਹੈ।

Exit mobile version