Site icon TheUnmute.com

ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਸੀਨੀਅਰ ਸੈਕੰਡਰੀ ਕੰਪਾਰਟਮੈਂਟ ਦਾ ਨਤੀਜਾ ਐਲਾਨਿਆ

Haryana School Education Board

ਚੰਡੀਗੜ੍ਹ, 22 ਜੁਲਾਈ 2024: ਹਰਿਆਣਾ ਸਕੂਲ ਸਿੱਖਿਆ ਬੋਰਡ (Haryana School Education Board), ਭਿਵਾਨੀ ਵੱਲੋਂ ਜੁਲਾਈ-2024 ‘ਚ ਲਈ ਗਈ ਸੀਨੀਅਰ ਸੈਕੰਡਰੀ (ਅਕਾਦਮਿਕ) ਕੰਪਾਰਟਮੈਂਟ ਇੱਕ ਰੋਜ਼ਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਦਾ ਨਤੀਜਾ 50.92 ਫੀਸਦੀ ਰਿਹਾ ਹੈ। ਇਹ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in ‘ਤੇ ਦੇਖਿਆ ਜਾ ਸਕਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ.ਵੀ.ਪੀ.ਯਾਦਵ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਵਿੱਚ 20749 ਉਮੀਦਵਾਰਾਂ ਨੇ ਭਾਗ ਲਿਆ ਸੀ, ਜਿਸ ‘ਚ 12563 ਲੜਕੇ ਅਤੇ 8186 ਲੜਕੀਆਂ ਸਨ। ਇਹ ਪ੍ਰੀਖਿਆ 03 ਜੁਲਾਈ, 2024 ਨੂੰ ਰਾਜ ਭਰ ਦੇ 75 ਕੇਂਦਰਾਂ ‘ਤੇ ਕਰਵਾਈ ਗਈ ਸੀ।

Exit mobile version