Site icon TheUnmute.com

ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਪ੍ਰਗਤੀ ‘ਚ ਹਰਿਆਣਾ ਦੇਸ਼ ‘ਚ ਪਹਿਲੇ ਸਥਾਨ ‘ਤੇ

CM Manohar Lal

ਚੰਡੀਗੜ੍ਹ, 28 ਦਸੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਰਾਜ ਵਿਚ 30 ਨਵੰਬਰ ਨੂੰ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਰੋਜਾਨਾ ਨਾਗਰਿਕਾਂ ਵਿਚ ਨਵਾਂ ਜੋਸ਼ ਭਰ ਰਹੀ ਹੈ। ਹਰ ਦਿਨ ਲੱਖਾਂ ਲੋਕ ਪਿੰਡਾਂ ਅਤੇ ਸ਼ਹਿਰਾਂ ਵਿਚ ਯਾਤਰਾ ਦਾ ਸਵਾਗਤ ਕਰ ਰਹੇ ਹਨ ਅਤੇ ਆਪਣੀ ਭਾਗੀਦਾਰੀ ਯਕੀਨੀ ਕਰ ਰਹੇ ਹਨ। ਨਤੀਜੇ ਵਜੋ ਯਾਤਰਾ ਦੀ ਪ੍ਰਗਤੀ ਦੇ ਮਾਮਲੇ ਵਿਚ ਹੁਣ ਤਕ ਹਰਿਆਣਾ ਦੇਸ਼ ਵਿਚ ਪਹਿਲੇ ਸਥਾਨ ‘ਤੇ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਬੁੱਧਵਾਰ ਨੂੰ ਦੇਰ ਸ਼ਾਮ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਪ੍ਰਗਤੀ ਨੂੰ ਲੈ ਕੇ ਸਮੀਖਿਆ ਬੈਠਕ ਕੀਤੀ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਬੈਠਕ ਵਿਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਵੀ ਮੌਜੂਦ ਸਨ। ਲੋਕਸਭਾ ਸਾਂਸਦ ਅਤੇ ਭਾਜਪਾ ਸੂਬਾ ਪ੍ਰਧਾਨ ਨਾਇਬ ਸਿੰਘ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।

ਮਨੋਹਰ ਲਾਲ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦਾ ਉਤਸਾਹਵਰਧਨ ਕੀਤਾ ਅਤੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰਿਆਣਾ ਦਾ ਰੈਂਕ ਅੱਗੇ ਵੀ ਪਹਿਲੇ ਸਥਾਨ ‘ਤੇ ਬਰਕਰਾਰ ਰਹੇ, ਇਸ ਦੇ ਲਈ ਲਗਾਤਾਰ ਮਿਹਨਤ ਕਰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਕੇਂਦਰ ਤੇ ਸੂਬਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਨਾਗਰਿਕਾਂ ਨੁੰ ਉਨ੍ਹਾਂ ਦੇ ਘਰਾਂ ‘ਤੇ ਦੇਣਾ ਹੈ। ਨਾਲ ਹੀ ਲੋਕਾਂ ਦੀ ਸਮਸਿਆਵਾਂ ਦਾ ਮੌਕੇ ‘ਤੇ ਹੱਲ ਯਕੀਨੀ ਕਰਨਾ ਹੈ। ਇਸ ਲਈ ਯਾਤਰਾ ਦੌਰਾਨ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਪਰਿਵਾਰ ਪਹਿਚਾਣ ਪੱਤਰ, ਆਯੂਸ਼ਮਾਨ ਕਾਰਡ, ਨਿਰੋਗੀ ਹਰਿਆਣਾ ਆਦਿ ਫਲੈਗਸ਼ਿਪ ਯੋਜਨਾਵਾਂ ਦੇ ਸਟਾਲਸ ਦੀ ਗਿਣਤੀ ਨੂੰ ਵਧਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਨਾਗਰਿਕਾਂ ਨੂੰ ਸਹੂਲਤ ਉਪਲਬਧ ਕਰਵਾਈ ਜਾ ਸਕੇ।

ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪਰਿਵਾਰ ਪਹਿਚਾਣ ਪੱਤਰ ਅਤੇ ਆਯੂਸ਼ਮਾਨ ਕਾਰਡ ਲਈ ਗਠਨ ਟੀਮਾਂ ਹਰ ਨਾਗਰਿਕ ਦੇ ਬਿਨੈ ਨੂੰ ਮੰਜੂਰ ਕਰਨ ਅਤੇ ਉਨ੍ਹਾਂ ਦੀ ਸਮਸਿਆਵਾਂ ਦਾ ਸੰਪੂਰਨ ਹੱਲ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਤਕ ਇਸ ਯਾਤਰਾ ਦਾ ਸੰਚਾਲਨ ਕੀਤਾ ਜਾਣਾ ਹੈ ਅਤੇ ਇਸ ਦੌਰਾਨ ਸਾਨੁੰ ਸਾਰਿਆਂ ਦਾ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਅੰਤੋਂਦੇਯ ਦੀ ਭਾਵਨਾ ਨਾਲ ਯੋਗ ਵਿਅਕਤੀ ਨੁੰ ਹਰ ਯੋਜਨਾ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਹਰ ਪਿੰਡ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਈ ਈ-ਨੋਡਲ ਅਧਿਕਾਰੀ ਗਰੁੱਪ ਬੀ ਪੱਧਰ ਦੇ ਅਧਿਕਾਰੀ ਨੂੰ ਹੀ ਨਿਯੁਕਤ ਕਰਨ।

ਬੈਠਕ ਦੌਰਾਨ ਯਾਤਰਾ ਵਿਚ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਜਿਲ੍ਹਿਆਂ ਦੀ ਸਮੀਖਿਆ ਕਰਦੇ ਹੋਏ ਹਰਿਆਣਾ (Haryana) ਦੇ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੁਕ ਕਰਨ ਅਤੇ ਉਨ੍ਹਾਂ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ। ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਗਾਰੰਟੀ ਦੀ ਗੱਡੀ ਆਮ ਜਨਤਾ ਤਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਮਜਬੂਤ ਸਰੋਤ ਬਣ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੀ ਸਾਰੀ ਯੋਜਨਾਵਾਂ ਸਮਾਜ ਦੀ ਆਖੀਰੀ ਵਿਅਕਤੀ ਤਕ ਪਹੁੰਚੇ ਇਹ ਯਕੀਨੀ ਕਰਨਾ ਅਧਿਕਾਰੀਆਂ ਦੀ ਜਿਮੇਵਾਰੀ ਹੈ।

ਮਨੋਹਰ ਲਾਲ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਪ੍ਰੈਲ ਮਹੀਨੇ ਵਿਚ ਸੂਬੇ ਵਿਚ ਲਗਾਤਾਰ ਜਨ ਸੰਵਾਦ ਦੇ ਪ੍ਰੋਗ੍ਰਾਮ ਚਲਾਏ ਜਾ ਰਹੇ ਸਨ, ਜਿਸ ਦੌਰਾਨ ਮੌਕੇ ‘ਤੇ ਲੋਕਾਂ ਦੀ ਸਮਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਸੀ। ਇਸੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਜਨ ਸੰਵਾਦ ਨੁੰ ਵਿਕਸਿਤ ਭਾਂਰਤ ਸੰਕਲਪ ਯਾਤਰਾ ਦੇ ਨਾਲ ਜੋੜਿਆ ਗਿਆ ਹੈ, ਇਸ ਲਈ ਅਧਿਕਾਰੀਆਂ ਦੀ ਹੋਰ ਵੀ ਜਿਮੇਵਾਰੀ ਬਣ ਜਾਂਦੀ ਹੈ ਕਿ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ-ਨਾਲ ਜਨਸੰਵਾਦ ਪ੍ਰੋਗ੍ਰਾਮ ਦੇ ਤਹਿਤ ਨਾਗਰਿਕਾਂ ਦੀ ਸਮਸਿਆਵਾਂ ਦਾ ਹੱਲ ਯਕੀਨੀ ਕੀਤਾ ਜਾਵੇ।

ਮੁੱਖ ਮੰਤਰੀ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਸ਼ਹਿਰਾਂ ਵਿਚ ਸਫਲਾਈ ਵਿਵਸਥਾ ਦਰੁਸਤ ਰੱਖਣ। ਸ਼ਹਿਰਾਂ ਵਿਚ ਕੂੜੇ ਦੇ ਢੇਰ ਨਹੀਂ ਲੱਗੇ ਹੋਣੇ ਚਾਹੀਦੇ ਹਨ, ਕੂੜੇ ਦਾ ਸਹੀ ਨਿਸਤਾਰਣ ਯਕੀਨੀ ਕੀਤਾ ਜਾਵੇ। ਮੰਤਰੀ ਅਤੇ ਅਧਿਕਾਰੀਆਂ ਵੱਲੋਂ ਲਗਾਾਤਾਰ ਸ਼ਹਿਰਾਂ ਵਿਚ ਸਫਾਈ ਵਿਵਸਥਾ ਦਾ ਅਚਾਨਕ ਨਿਰੀਖਣ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾ ਦੀ ਕਮੀ ਪਾਏ ਜਾਣ ‘ਤੇ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਫਾਈ ਲਗਾਤਾਰ ਕੀਤੇ ਜਾਣ ਵਾਲਾ ਕੰਮ ਹੈ, ਇਸ ਲਈ ਸੀਨੀਅਰ ਅਧਿਕਾਰੀ ਸ਼ਹਿਰਾਂ ਵਿਚ ਮੌਕੇ ‘ਤੇ ਜਾ ਕੇ ਲਗਾਤਾਰ ਚੈਕਿੰਗ ਕਰਨ।

ਮੁੱਖ ਮੰਤਰੀ ਦੇ ਲਗਾਤਾਰ ਯਤਨਾਂ ਨਾਲ ਹੀ ਹਰਿਆਣਾ ਪਹਿਲੇ ਸਥਾਨ ‘ਤੇ

ਬੈਠਕ ਵਿਚ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜੁੜੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਈ ਹਰਿਆਣਾ (Haryana) ਦੇ ਨੋਡਲ ਅਧਿਕਾਰੀ ਸਕੱਤਰ, ਭਾਰਤ ਸਰਕਾਰ ਆਲੋਕ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਲਗਾਤਾਰ ਯਤਨਾਂ ਨਾਲ ਹੀ ਹਰਿਆਣਾ ਯਾਤਰਾ ਦੀ ਪ੍ਰਗਤੀ ਵਿਚ ਦੇਸ਼ ਵਿਚ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ। ਇਸੀ ਤਰ੍ਹਾ ਅੱਗੇ ਵੀ ਪ੍ਰੋਗ੍ਰਾਮਾਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਯਕੀਨੀ ਤੌਰ ‘ਤੇ ਹਰਿਆਣਾ ਪੂਰੇ ਦੇਸ਼ ਵਿਚ ਆਪਣੀ ਪਹਿਲੀ ਰੈਂਕਿੰਗ ਨੂੰ ਬਰਕਰਾਰ ਰੱਖੇਗਾ।

ਹੁਣ ਤੱਕ ਲਗਭਗ 3438 ਪਿੰਡ ਪੰਚਾਇਤ ਵਾਰਡਾਂ ਵਿਚ ਹੋ ਚੁੱਕੇ ਹਨ ਪ੍ਰੋਗਰਾਮ

ਬੈਠਕ ਵਿਚ ਹਰਿਆਣਾ (Haryana) ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ (Haryana)  ਨੇ ਮੁੱਖ ਮੰਤਰੀ ਨੁੰ ਜਾਣੂੰ ਕਰਾਇਆ ਕਿ ਹੁਣ ਤਕ 3330 ਪਿੰਡ ਪੰਚਾਇਤਾਂ ਵਿਚ ਯਾਤਰਾ ਪਹੁੰਚ ਚੁੱਕੀ ਹੈ ਅਤੇ ਵੱਖ-ਵੱਖ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਮੋਦੀ ਦੀ ਗਾਰੰਟੀ ਵਾਲੀ ਵਾਹਨਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ, ਹੁਣ ਸੂਬੇ ਵਿਚ 99 ਵੈਨ ਸੰਚਾਲਿਤ ਹਨ। ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ, ਪੰਚਕੂਲਾ, ਸਿਰਸਾ, ਰਿਵਾੜੀ, ਕੁਰੂਕਸ਼ੇਤਰ, ਫਰੀਦਾਬਾਦ, ਅੰਬਾਲਾ, ਕਰਨਾਲ ਅਤੇ ਮਹੇਂਦਰਗੜ੍ਹ ਜਿਲ੍ਹਿਆਂ ਵਿਚ ਲੋਕਾਂ ਦੀ ਚੰਗੀ ਭਾਗੀਦਾਰੀ ਹੈ ਅਤੇ ਨਾਗਰਿਕ ਯੋਜਨਾਵਾਂ ਦਾ ਭਰਪੂਰ ਲਾਭ ਚੁੱਕ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਸ਼ਹਿਰਾਂ ਵਿਚ ਵੀ ਲਗਭਗ 108 ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾ ਚੁੱਕੇ ਹਨ। ਕੁੱਲ ਮਿਲਾ ਕੇ ਹੁਣ ਤਕ ਸਾਰੇ ਪ੍ਰੋਗ੍ਰਾਮਾਂ ਵਿਚ ਲਗਭਗ 23 ਲੱਖ ਤੋਂ ਵੱਧ ਲੋਕ ਆਪਣੀ ਭਾਗੀਦਾਰੀ ਕਰ ਚੁੱਕੇ ਹਨ।

ਬੈਠਕ ਵਿਚ ਬਿਜਲੀ ਨਿਗਮਾਂ ਦੇ ਚੇਅਰਮੈਨ ਪੀ ਕੇ ਦਾਸ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ ਗੌਰਵ ਗੁਪਤਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Exit mobile version