DSP Surinder Singh

DSP ਦੀ ਹੱਤਿਆ ‘ਤੇ ਹਰਿਆਣਾ ਪੁਲਿਸ ਦਾ ਵੱਡਾ ਐਕਸਨ, ਐਨਕਾਊਂਟਰ ‘ਚ ਜ਼ਖਮੀ ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ 19 ਜੁਲਾਈ 2022: ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਨੂੰਹ ਵਿੱਚ ਡੀਐਸਪੀ ਸੁਰਿੰਦਰ ਸਿੰਘ (DSP Surinder Singh) ਦੇ ਕਤਲ ਨੇ ਪੂਰੇ ਸੂਬੇ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਚਗਾਓਂ ‘ਚ ਹਰਿਆਣਾ ਪੁਲਿਸ (Haryana Police) ਦਾ ਦੋਸ਼ੀਆਂ ਨਾਲ ਮੁਕਾਬਲਾ ਹੋਇਆ, ਜਿਸ ‘ਚ ਡੰਪਰ ਦੇ ਕਲੀਨਰ ਇਕਰਾਰ ਦੀ ਲੱਤ ‘ਚ ਗੋਲੀ ਲੱਗੀ ਹੈ।

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਕਰਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਡੰਪਰ ਦੇ ਡਰਾਈਵਰ ਨੂੰ ਵੀ ਘੇਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਪੰਚਗਾਓਂ ਦੇ ਰਹਿਣ ਵਾਲੇ ਹਨ। ਹਾਲਾਂਕਿ, ਹਰਿਆਣਾ ਦੇ ਡੀਜੀਪੀ ਪੀਕੇ ਅਗਰਵਾਲ ਨੇ ਦੋਸ਼ੀ ਦੇ ਗੋਲੀ ਲੱਗਣ ਅਤੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਮੁਲਜ਼ਮ ਹੈ ਜਿਸ ਨੇ ਡੀਐਸਪੀ ਸੁਰਿੰਦਰ ਸਿੰਘ ਨੂੰ ਡੰਪਰ ਨਾਲ ਕੁਚਲ ਕੇ ਕਤਲ ਕਰ ਦਿੱਤਾ ਹੈ |

Scroll to Top