TheUnmute.com

Haryana: ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਪੁਲਿਸ ਵੱਲੋਂ ਮੀਡੀਆ ਕਰਮੀਆਂ ਲਈ ਪੱਤਰ ਜਾਰੀ

ਚੰਡੀਗੜ੍ਹ/ਅੰਮ੍ਰਿਤਸਰ, 07 ਦਸੰਬਰ 2024: ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਪੁਲਿਸ (Haryana Police) ਨੇ ਮੀਡੀਆ ਕਰਮੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਹੈ | ਇਸ ਪੱਤਰ ਮੁਤਾਬਕ ਸ਼ੰਭੂ ਬਾਰਡਰ ਜਾਂ ਕਿਸੇ ਹੋਰ ਥਾਂ ਜਿੱਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡਿਊਟੀ ਕੀਤੀ ਜਾ ਰਹੀ ਹੈ, ‘ਤੇ ਭੀੜ ਤੋਂ ਢੁਕਵੀਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਇਸ ਪੱਤਰ ਰਾਹੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਪੱਤਰਕਾਰਾਂ ਨੂੰ ਪੰਜਾਬ ਅੰਦਰ ਸਰਹੱਦ ਤੋਂ ਘੱਟੋ-ਘੱਟ 1 ਕਿਲੋਮੀਟਰ ਦੂਰ ਰੋਕਿਆ ਜਾਵੇ। ਜਿਕਰਯੋਗ ਹੈ ਕਿ ਸ਼ੰਭੂ ਬਾਰਡਰ ‘ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ |

ਕਿਸਾਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨਾ ਚਾਹੁੰਦੇ ਹਨ, ਪਰੰਤੂ ਹਰਿਆਣਾ ਪੁਲਿਸ ਅਤੇ ਹੋਰ ਸੁਰੱਖਿਆ ਕਰਮੀਆਂ ਵੱਲੋਂ ਬੈਰੀਕੇਡ ਲਗਾਏ ਗਏ ਹਨ | ਦੂਜੇ ਪਾਸੇ ਅੱਜ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਭਲਕੇ 12 ਵਜੇ 101 ਕਿਸਾਨਾਂ ਦਾ ਜੱਥਾ ਅੱਗੇ ਵਧੇਗਾ | ਦੂਜੇ ਪਾਸੇ ਕਿਸਾਨਾਂ ਨੂੰ ਹੁਣ ਤੱਕ ਸਰਕਾਰ ਦਾ ਕੋਈ ਵੀ ਬੁਲਾਵਾ ਨਹੀਂ ਆਇਆ |

Haryana Police

Exit mobile version