July 4, 2024 9:42 pm
Haryana Police

ਹਰਿਆਣਾ ਪੁਲਿਸ ਨੇ ਭਾਜਪਾ ਆਗੂ ਤੇਜਿੰਦਰ ਬੱਗਾ ਨੂੰ ਕੀਤਾ ਦਿੱਲੀ ਪੁਲਿਸ ਦੇ ਹਵਾਲੇ

ਚੰਡੀਗੜ੍ਹ 06 ਮਈ 2022: ਭਾਜਪਾ ਆਗੂ ਤੇਜਿੰਦਰ ਬੱਗਾ (Tejinder Bagga) ਦੀ ਗ੍ਰਿਫਤਾਰੀ ਦੇ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਮੋਹਾਲੀ ਲਿਆਂਦੇ ਜਾ ਰਹੇ ਭਾਜਪਾ ਆਗੂ ਨੂੰ ਹਰਿਆਣਾ ਪੁਲਿਸ (Haryana Police) ਵੱਲੋਂ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੀ ਟੀਮ ਹੁਣ ਬੱਗਾ ਨੂੰ ਲੈ ਕੇ ਵਾਪਸ ਦਿੱਲੀ ਲਈ ਰਵਾਨਾ ਹੋ ਚੁੱਕੀ ਹੈ। ਜਿਕਰਯੋਗ ਹੈ ਕਿ ਤੇਜਿੰਦਰ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ, ਹਰਿਆਣਾ ਤੇ ਦਿੱਲੀ ਪੁਲਿਸ ਆਹਮੋ-ਸਾਹਮਣੇ ਹੋ ਗਈਆਂ ਸਨ । ਹਰਿਆਣਾ ਪੁਲਿਸ ਨੇ ਬੱਗਾ ਨੂੰ ਪੰਜਾਬ ਲਿਆ ਰਹੀ ਪੰਜਾਬ ਪੁਲਿਸ ਦੀ ਟੀਮ ਨੂੰ ਕੁਰਕਸ਼ੇਤਰ ਵਿੱਚ ਰੋਕ ਲਿਆ ਸੀ ।