ਚੰਡੀਗੜ੍ਹ, 23 ਦਸੰਬਰ 2024: Haryana News: ਹਰਿਆਣਾ ਸਰਕਾਰ (Haryana Government) ਨੇ ਸੂਬੇ ‘ਚ ਤਬਾਦਲੇ ਕੀਤੇ ਗਏ ਹਨ | ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ।
ਹਰਿਆਣਾ ਸਰਕਾਰ ਦੇ ਮੁਤਾਬਕ ਅਲੋਕ ਮਿੱਤਲ, ਏਡੀਜੀਪੀ, ਸੀਆਈਡੀ, ਹਰਿਆਣਾ ਅਤੇ ਵਧੀਕ ਰੈਜ਼ੀਡੈਂਟ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਨੂੰ ਅਮਿਤਾਭ ਸਿੰਘ ਢਿੱਲੋਂ ਦੀ ਥਾਂ ‘ਤੇ ਏਡੀਜੀਪੀ, ਭ੍ਰਿਸ਼ਟਾਚਾਰ ਰੋਕੂ ਬਿਊਰੋ, ਹਰਿਆਣਾ ਨਿਯੁਕਤ ਕੀਤਾ ਗਿਆ ਹੈ।
ਆਲੋਕ ਮਿੱਤਲ ਵਧੀਕ ਰੈਜ਼ੀਡੈਂਟ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਦਾ ਚਾਰਜ ਸੰਭਾਲਦੇ ਰਹਿਣਗੇ | ਸੌਰਭ ਸਿੰਘ, ਪੁਲਿਸ ਕਮਿਸ਼ਨਰ, ਫਰੀਦਾਬਾਦ ਨੂੰ ਏਡੀਜੀਪੀ ਸੀਆਈਡੀ ਨਿਯੁਕਤ ਕੀਤਾ ਗਿਆ ਹੈ।
Read More: MSP Haryana: ਹਰਿਆਣਾ ਸਰਕਾਰ ਵੱਲੋਂ MSP ‘ਤੇ 24 ਫਸਲਾਂ ਖਰੀਦਣ ਲਈ ਨੋਟੀਫਿਕੇਸ਼ਨ ਜਾਰੀ