Site icon TheUnmute.com

Haryana News: ਹਰਿਆਣਾ ਕੈਬਿਨਟ ਵੱਲੋਂ ਹਰਿਆਣਾ ਸਿਵਲ ਸੇਵਾ ਦੇ ਨਿਯਮਾਂ ‘ਚ ਸੋਧ ਪ੍ਰਸਤਾਵ ਨੂੰ ਮਨਜ਼ੂਰੀ

Haryana Cabinet

ਚੰਡੀਗੜ, 28 ਦਸੰਬਰ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ (Haryana Cabinet) ਦੀ ਬੈਠਕ ‘ਚ ਵਿੱਤ ਵਿਭਾਗ ਦੇ ਹਰਿਆਣਾ ਸਿਵਲ ਸੇਵਾਵਾਂ (ਸੋਧੀ ਹੋਈ ਤਨਖਾਹ) ਨਿਯਮ, 2008 ਅਤੇ ਹਰਿਆਣਾ ਸਿਵਲ ਸੇਵਾਵਾਂ (ਅਸੋਰਡ ਕਰੀਅਰ ਪ੍ਰੋਗਰੇਸ਼ਨ) ਨਿਯਮ, 2008 ‘ਚ ਸੋਧ ਨੂੰ ਪ੍ਰਵਾਨਗੀ ਦਿੱਤੀ ਹੈ |

ਸੋਧ ਦੇ ਮੁਤਾਬਕ ਹਰਿਆਣਾ ਸਿਵਲ ਸੇਵਾਵਾਂ (ਸੰਸ਼ੋਧਿਤ ਤਨਖਾਹ) ਨਿਯਮ, 2008 ਨੂੰ ਹਰਿਆਣਾ ਸਿਵਲ ਸੇਵਾਵਾਂ (ਸੰਸ਼ੋਧਿਤ ਤਨਖਾਹ) ਸੋਧ ਨਿਯਮ, 2024 ਕਿਹਾ ਜਾਵੇਗਾ। ਇਹ ਨਿਯਮ 1 ਸਤੰਬਰ 2009 ਤੋਂ ਲਾਗੂ ਮੰਨੇ ਜਾਣਗੇ। ਇਸੇ ਤਰ੍ਹਾਂ ਹਰਿਆਣਾ ਸਿਵਲ ਸਰਵਿਸਿਜ਼ (ਏਸ਼ੋਰਡ ਕੈਰੀਅਰ ਪ੍ਰੋਗਰੇਸ਼ਨ) ਨਿਯਮ, 2008 ਨੂੰ ਹਰਿਆਣਾ ਸਿਵਲ ਸਰਵਿਸਿਜ਼ (ਏਸ਼ੋਰਡ ਕਰੀਅਰ ਪ੍ਰੋਗਰੇਸ਼ਨ) ਸੋਧ ਨਿਯਮ, 2024 ਕਿਹਾ ਜਾਵੇਗਾ। ਇਹ ਨਿਯਮ 1 ਸਤੰਬਰ 2009 ਤੋਂ ਲਾਗੂ ਮੰਨੇ ਜਾਣਗੇ।

ਇਨ੍ਹਾਂ ਨਿਯਮਾਂ ‘ਚ ਹਰਿਆਣਾ ਦੇ ਤਿੰਨ ਪ੍ਰਮੁੱਖ ਇੰਜਨੀਅਰਿੰਗ ਵਿੰਗਾਂ, ਪੀਡਬਲਯੂਡੀ (ਬੀ ਐਂਡ ਆਰ), ਸਿੰਚਾਈ ਅਤੇ ਜਲ ਸਰੋਤ ਅਤੇ ਜਨ ਸਿਹਤ ਇੰਜਨੀਅਰਿੰਗ ਵਿਭਾਗ ਦੀਆਂ ਅਸਾਮੀਆਂ ‘ਚ ਸੋਧ ਕੀਤੀ ਗਈ ਹੈ। ਸੋਧ ਤੋਂ ਬਾਅਦ ਕਿਸੇ ਵੀ ਕਰਮਚਾਰੀ ਦੀ ਤਨਖਾਹ ਦੁਬਾਰਾ ਤੈਅ ਕਰਨ ਦੀ ਲੋੜ ਨਹੀਂ ਰਹੇਗੀ।

Read more: Haryana News: ਕੇਂਦਰੀ ਵਫ਼ਦ ਨੇ ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਦਾ ਕੀਤਾ ਦੌਰਾ

Exit mobile version