Site icon TheUnmute.com

Haryana News: 5ਵੀਂ ਜਮਾਤ ਤੱਕ ਦੇ ਸਕੂਲਾਂ ਬੰਦ ਕਰਨ ਦਾ ਕੀਤਾ ਗਿਆ ਫ਼ੈਸਲਾ

schools

17 ਨਵੰਬਰ 2204: ਹਰਿਆਣਾ (haryana) ‘ਚ ਵਧਦੇ ਪ੍ਰਦੂਸ਼ਣ (pollution) ਦੇ ਮੱਦੇਨਜ਼ਰ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ (sarkar) ਨੇ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦੇ ਹੁਕਮ ਦਿੱਤੇ ਹਨ।

 

ਦਿੱਲੀ (delhi) ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਗੰਭੀਰ AQI ਪੱਧਰਾਂ ਅਤੇ ਵਿਦਿਆਰਥੀਆਂ, ਸਕੂਲਾਂ (ਸਰਕਾਰੀ ਅਤੇ ਨਿੱਜੀ) ਦੀ ਸਿਹਤ ਅਤੇ ਸੁਰੱਖਿਆ ਦੇ ਹਿੱਤ ਵਿੱਚ ਮੌਜੂਦਾ ਸਥਿਤੀ (ਜੀਆਰਏਪੀ ਦੇ ਅਨੁਸਾਰ) ਦਾ ਮੁਲਾਂਕਣ ਕਰਨਗੇ। 5ਵੀਂ ਕਲਾਸ ਨੂੰ ਬੰਦ ਕਰ ਦਿੱਤਾ ਜਾਵੇਗਾ।

 

ਫਿਲਹਾਲ ਹੁਕਮਾਂ ਅਨੁਸਾਰ ਗੁੜਗਾਓਂ, ਸੋਨੀਪਤ, ਝੱਜਰ, ਰੋਹਤਕ ਦੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਭਿਵਾਨੀ ਤੋਂ ਇਲਾਵਾ ਬਹਾਦਰਗੜ੍ਹ, ਸੋਨੀਪਤ, ਜੀਂਦ, ਰੋਹਤਕ, ਕੈਥਲ, ਕਰਨਾਲ, ਗੁਰੂਗ੍ਰਾਮ ਦੀ ਹਵਾ ਸਭ ਤੋਂ ਖ਼ਰਾਬ ਸ਼੍ਰੇਣੀ ਵਿੱਚ ਹੈ, ਜਦੋਂ ਕਿ 10 ਸ਼ਹਿਰਾਂ ਦਾ AQI 200 ਤੋਂ 300 ਤੱਕ ਪਹੁੰਚ ਗਿਆ ਹੈ।

Exit mobile version