9 ਨਵੰਬਰ 2024: ਹਰਿਆਣਾ ( haryana) ‘ਚ ਮੌਸਮ ਲਗਾਤਾਰ ਬਦਲ ਰਿਹਾ ਹੈ। ਰਾਤ ਅਤੇ ਦਿਨ ਦੇ ਤਾਪਮਾਨ (temperatures) ਵਿੱਚ ਲਗਾਤਾਰ ਵਾਧਾ ਅਤੇ ਕਮੀ ਹੋ ਰਹੀ ਹੈ। ਉਥੇ ਹੀ ਜੇਕਰ ਅਸੀਂ 24 ਘੰਟਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਅਤੇ ਰਾਤ ਦਾ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਵਧਿਆ ਹੈ। ਰਾਤ ਦਾ ਔਸਤ ਤਾਪਮਾਨ ਆਮ ਨਾਲੋਂ 3.9 ਡਿਗਰੀ ਵੱਧ ਗਿਆ ਹੈ। ਸ਼ੁੱਕਰਵਾਰ ਨੂੰ ਮਹਿੰਦਰਗੜ੍ਹ (Mahindergarh) ‘ਚ ਸਭ ਤੋਂ ਘੱਟ ਤਾਪਮਾਨ 15.5 ਡਿਗਰੀ ਦਰਜ ਕੀਤਾ ਗਿਆ।
ਦੱਸ ਦੇਈਏ ਕਿ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਪੱਛਮੀ ਗੜਬੜੀ ਆ ਰਹੀ ਹੈ, ਜੋ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਨੂੰ ਪ੍ਰਭਾਵਿਤ ਕਰੇਗੀ। ਜਿਸ ਕਾਰਨ ਕੁਝ ਥਾਵਾਂ ‘ਤੇ ਹਲਕੀ ਬਰਫਬਾਰੀ ਦੀ ਸੰਭਾਵਨਾ ਹੈ। ਇਹ ਪੱਛਮੀ ਗੜਬੜੀ 11-12 ਨਵੰਬਰ ਨੂੰ ਹਰਿਆਣਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੌਰਾਨ ਬੱਦਲਵਾਈ ਹੋ ਸਕਦੀ ਹੈ। ਅਕਤੂਬਰ ਤੋਂ ਬਾਅਦ ਮੀਂਹ ਨਹੀਂ ਪਿਆ। ਇਸ ਕਾਰਨ ਅਕਤੂਬਰ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਿਹਾ। ਨਵੰਬਰ ਵਿੱਚ ਵੀ ਅਜਿਹੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ।