Site icon TheUnmute.com

Haryana News: ਕੁਰੂਕਸ਼ੇਤਰ ‘ਚ ਇੱਕੋ ਪਰਿਵਾਰ ਦੇ 4 ਜੀਆ ਦਾ ਕ.ਤ.ਲ

murder

ਕੁਰੂਕਸ਼ੇਤਰ,  8 ਦਸੰਬਰ 2024: ਕੁਰੂਕਸ਼ੇਤਰ ਜ਼ਿਲੇ(Kurukshetra district)  ‘ਚ ਸ਼ਨੀਵਾਰ ਦੇਰ ਰਾਤ ਘਰ ‘ਚ ਸੌਂ ਰਹੇ ਇਕ ਪਰਿਵਾਰ ਦੇ 5 ਮੈਂਬਰਾਂ ‘ਤੇ ਤੇਜ਼ਧਾਰ (sharp weapons) ਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਗੰਭੀਰ (hospital for treatment0 ਜ਼ਖਮੀ ਹੈ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸੀਨ ਆਫ ਕਰਾਈਮ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਸ ਘਟਨਾ ਤੋਂ ਬਾਅਦ (atmosphere of terror in the area.) ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

ਇਹ ਮਾਮਲਾ ਸ਼ਾਹਬਾਦ ਦੇ ਪਿੰਡ ਯਾਰਾ ਦਾ ਹੈ। ਇੱਥੇ ਪਰਿਵਾਰ ਦਾ ਮੁਖੀ ਨਾਇਬ ਸਿੰਘ, ਉਸ ਦੀ ਪਤਨੀ ਅੰਮ੍ਰਿਤ, ਪੁੱਤਰ ਦੁਸ਼ਯੰਤ, ਨੂੰਹ ਅੰਮ੍ਰਿਤ ਕੌਰ ਅਤੇ ਪੋਤਾ ਕੇਸ਼ਵ ਸੁੱਤੇ ਹੋਏ ਸਨ। ਜਦੋਂ ਸਵੇਰੇ 8 ਵਜੇ ਤੱਕ ਵੀ ਉਸ ਦੇ ਘਰ ਕੋਈ ਹਿਲਜੁਲ ਨਾ ਹੋਈ ਤਾਂ ਪਿੰਡ ਵਾਸੀਆਂ ਨੇ ਨਾਇਬ ਸਿੰਘ ਦੇ ਘਰ ਦਾ ਦਰਵਾਜ਼ਾ ਖੜਕਾਇਆ। ਕਾਫੀ ਦੇਰ ਤੱਕ ਗੇਟ ਦੀ ਘੰਟੀ ਵੱਜਣ ਦੇ ਬਾਵਜੂਦ ਅੰਦਰੋਂ ਕੋਈ ਆਵਾਜ਼ ਨਹੀਂ ਆਈ ਤਾਂ ਲੋਕਾਂ ਨੇ ਘਰ ਦਾ ਦਰਵਾਜ਼ਾ ਤੋੜ ਦਿੱਤਾ। ਅੰਦਰ ਜਾ ਕੇ ਦੇਖਿਆ ਕਿ ਨਾਇਬ ਸਿੰਘ ਅਤੇ ਉਸ ਦੀ ਪਤਨੀ ਅੰਮ੍ਰਿਤ ਖੂਨ ਨਾਲ ਲੱਥਪੱਥ ਹਾਲਤ ਵਿਚ ਪਏ ਸਨ। ਦੋਵਾਂ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ।

ਜਦੋਂ ਲੋਕਾਂ ਨੇ ਘਰ ਦੀ ਪਹਿਲੀ ਮੰਜ਼ਿਲ ‘ਤੇ ਜਾ ਕੇ ਦੇਖਿਆ ਤਾਂ ਦੁਸ਼ਯੰਤ, ਉਸ ਦੀ ਪਤਨੀ ਅੰਮ੍ਰਿਤ ਕੌਰ ਅਤੇ ਉਸ ਦਾ ਲੜਕਾ ਕੇਸ਼ਵ ਵੀ ਗੰਭੀਰ ਜ਼ਖਮੀ ਹਾਲਤ ‘ਚ ਪਾਏ ਗਏ। ਪਿੰਡ ਵਾਸੀਆਂ ਨੇ ਤੁਰੰਤ ਪੁਲਸ ਨੂੰ ਬੁਲਾਇਆ ਅਤੇ ਤਿੰਨਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਜਿੱਥੇ ਦੁਸ਼ਯੰਤ ਅਤੇ ਅੰਮ੍ਰਿਤ ਕੌਰ ਦੀ ਵੀ ਮੌਤ ਹੋ ਗਈ ਹੈ। ਉਸ ਦੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਲਾਂਕਿ ਇਸ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

READ MORE: Haryana News: ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੂੰ ਫਲੈਟ ਖਾਲੀ ਕਰਨ ਦਾ ਮਿਲਿਆ ਨੋਟਿਸ

Exit mobile version